ਪ੍ਰਿਯਵ੍ਰਤ-ਰਾਜੀਵ ਸਰਹਿੰਦੀ ਟੀਮ ਨੇ ਜਿੱਤੀ ਐੱਸਬੀਆਈ ਆਫੀਸਰਜ਼ ਐਸੋਸੀਏਸ਼ਨ ਦੀ ਚੋਣ
05:48 AM May 06, 2025 IST
ਪੱਤਰ ਪ੍ਰੇਰਕ
ਚੰਡੀਗੜ੍ਹ, 5 ਮਈ
ਸਟੇਟ ਬੈਂਕ ਆਫ਼ ਇੰਡੀਆ ਆਫ਼ੀਸਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਪ੍ਰਿਯਵ੍ਰਤ ਅਤੇ ਰਾਜੀਵ ਸਰਹਿੰਦੀ ਦੀ ਅਗਵਾਈ ਵਾਲੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਐਸੋਸੀਏਸ਼ਨ ਦੀਆਂ ਤਿੰਨ ਸਾਲਾ ਆਮ ਚੋਣਾਂ (2025-2028) ਦੀ ਇਸ ਪ੍ਰਕਿਰਿਆ ਵਿੱਚ ਚੋਣ ਕਮੇਟੀ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਰਾਜੀਵ ਸਰਹਿੰਦੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਜਦਕਿ ਪ੍ਰਿਯਵ੍ਰਤ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਅਤੇ ਪੰਕਜ ਸ਼ਰਮਾ ਡਿਪਟੀ ਜਨਰਲ ਸਕੱਤਰ ਬਣ ਗਏ ਹਨ। ਵਿਨੈ ਸਿਨਹਾ, ਦਿਨੇਸ਼ ਗੁਪਤਾ ਅਤੇ ਹਰਬਾਗ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਗੌਰਵ ਸ਼ਰਮਾ ਅਤੇ ਰਵਿੰਦਰਜੀਤ ਸਿੰਘ ਨੂੰ ਸੰਗਠਨ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਮੁਕੇਸ਼ ਕੁਮਾਰ ਨੂੰ ਉਪ ਵਿੱਤ ਸਕੱਤਰ ਬਣਾਇਆ ਗਿਆ ਹੈ।
Advertisement
Advertisement
Advertisement