ਪ੍ਰਾਇਮਰੀ ਸਕੂਲ ਬਡਰੁੱਖਾਂ ’ਚ ਮਾਪੇ-ਅਧਿਆਪਕ ਮਿਲਣੀ
ਸੰਗਰੂਰ, 31 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਵਿੱਚ ਮਾਪੇ-ਅਧਿਆਪਕ ਮਿਲਣੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼ੈਸ਼ਨ 2024-25 ਦੇ ਨਰਸਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਰਾਜੀਵ ਸਿੰਗਲਾ, ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਬਲਦੇਵ ਸਿੰਘ ਰਿਟਾ: ਐੱਸਡੀਓ, ਮਾਸਟਰ ਮਹਿੰਦਰ ਸਿੰਘ ਗੋਸਲ, ਮਾਸਟਰ ਇੰਦਰਪਾਲ ਸਿੰਘ, ਰਾਜਿੰਦਰ ਪਾਲ ਗੁੱਡੂ, ਮਾਸਟਰ ਰਾਜੇਸ਼ਵਰ ਸ਼ਰਮਾ, ਕਰਮਜੀਤ ਸਿੰਘ ਅਤੇ ਹੇਮ ਰਾਜ ਸਣੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਨਤੀਜੇ ’ਚ ਮੋਹਰੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਆ।
ਨਤੀਜਿਆਂ ’ਚ ਪੰਜਵੀਂ ਜਮਾਤ ’ਚੋਂ ਸ਼ਗਨਪ੍ਰੀਤ ਕੌਰ ਨੇ 97.8 ਫੀਸਦੀ ਅੰਕਾਂ ਨਾਲ ਪਹਿਲਾ, ਖੁਸ਼ਪ੍ਰੀਤ ਸਿੰਘ ਨੇ 97.2 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸਪ੍ਰੀਤ ਕੌਰ ਤੇ ਨਵਜੋਤ ਕੌਰ ਨੇ 95.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਥੀ ਜਮਾਤ ’ਚੋਂ ਗੁਰਦੀਪ ਸਿੰਘ ਤੇ ਸੁਖਪ੍ਰੀਤ ਕੌਰ ਨੇ 99 ਫੀਸਦੀ ਅੰਕਾਂ ਨਾਲ ਪਹਿਲਾ, ਹਰਲੀਨ ਕੌਰ ਤੇ ਸਿਮਰਨ ਕੌਰ ਨੇ 98.2 ਅੰਕਾਂ ਨਾਲ ਦੂਜਾ ਅਤੇ ਤਮੰਨਾ ਤੇ ਸ਼ਗਨਪ੍ਰੀਤ ਕੌਰ ਨੇ 78 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲੀ ਬੱਚਿਆਂ ਵਲੋਂ ਵੱਖ-ਵੱਖ ਸੱਭਿਆਰਕ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਚਾਰ ਚੰਨ ਲਾਏ। ਇਸ ਮੌਕੇ ਡਾ. ਰਾਜੀਵ ਸਿੰਗਲਾ, ਇੰਜ. ਬਲਦੇਵ ਸਿੰਘ ਅਤੇ ਮਾਸਟਰ ਮਹਿੰਦਰ ਸਿੰਘ ਨੇ ਬੱਚਿਆਂ ਦੀ ਹੌਂਸਲਾ-ਅਫ਼ਜਾਈ ਕੀਤੀ। ਡਾ. ਰਾਜੀਵ ਸਿੰਗਲਾ, ਮਾਸਟਰ ਮਹਿੰਦਰ ਸਿੰਘ ਗੋਸਲ ਤੇ ਹੇਮ ਰਾਜ ਨੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ। ਸਕੂਲ ਮੁਖੀ ਵਿਸ਼ਾਲ ਸ਼ਰਮਾ, ਸਕੂਲ ਇੰਚਾਰਜ ਮਨਿੰਦਰ ਪਾਲ, ਕੁਲਵਿੰਦਰ ਸਿੰਘ, ਮੱਖਣ ਸਿੰਘ ਤੋਲਾਵਾਲ, ਰਾਜਬੀਰ ਕੌਰ, ਸੁਸ਼ਮਾ ਰਾਣੀ, ਗੀਤਾ ਸੇਤੀਆ, ਪੂਨਮ, ਜਗਜੀਤ ਕੌਰ, ਬਬੀਤਾ ਵਰਮਾ, ਨਿਰਮਲਜੀਤ ਕੌਰ ਸਟਾਫ਼ ਸਮੁੱਚੇ ਪ੍ਰਬੰਧਾਂ ਲਈ ਯੋਗਦਾਨ ਪਾਇਆ। ਅਧਿਆਪਕ ਮੱਖਣ ਸਿੰਘ ਤੋਲਾਵਾਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।