ਪ੍ਰਧਾਨ ਮੰਤਰੀ ਦੇ ਦੌਰੇ ਲਈ ਤਿਆਰੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 31 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 14 ਅਪਰੈਲ ਨੂੰ ਯਮੁਨਾਨਗਰ ਆਉਣ ਦੀ ਯੋਜਨਾ ਹੈ। ਉਨ੍ਹਾਂ ਵੱਲੋਂ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੀ ਨਵੀਂ ਯੂਨਿਟ ਦਾ ਉਦਘਾਟਨ ਕੀਤਾ ਜਾਵੇਗਾ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ 14 ਅਪਰੈਲ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਉਦਘਾਟਨ ਤੋਂ ਪਹਿਲਾਂ ਤੇਜਲੀ ਸਪੋਰਟਸ ਕੰਪਲੈਕਸ ਵਿੱਚ ਪ੍ਰੋਗਰਾਮ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਸ਼ਹਿਰ ਨੂੰ ਵੱਖਰੀ ਪਛਾਣ ਦਿੱਤੀ ਜਾਵੇਗੀ। ਸ੍ਰੀ ਸਿਨਹਾ ਨੇ ਇੰਜਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਨੂੰ ਕੁਰੂਕਸ਼ੇਤਰ ਯਮੁਨਾਨਗਰ ਰੋਡ, ਸਹਾਰਨਪੁਰ ਰੋਡ, ਅੰਬਾਲਾ ਰੋਡ, ਪੁਰਾਣਾ ਸਹਾਰਨਪੁਰ ਰੋਡ, ਜਗਾਧਰੀ ਪਾਉਂਟਾ ਰੋਡ, ਰੇਲਵੇ ਰੋਡ, ਗੋਵਿੰਦਪੁਰੀ ਰੋਡ, ਜਿਮਖਾਨਾ ਕਲੱਬ ਰੋਡ ਅਤੇ ਤੇਜਲੀ ਸਟੇਡੀਅਮ ਵੱਲ ਜਾਣ ਵਾਲੀਆਂ ਸੜਕਾਂ ਨੂੰ ਟੋਇਆਂ ਤੋਂ ਮੁਕਤ ਕਰਨ ਦੇ ਨਿਰਦੇਸ਼ ਦਿੱਤੇ। ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ, ਮਹਾਰਾਜਾ ਅਗਰਸੇਨ ਚੌਕ, ਮਹਾਰਾਣਾ ਪ੍ਰਤਾਪ ਚੌਕ ਅਤੇ ਹੋਰ ਚੌਕਾਂ ਨੂੰ ਫੁੱਲਾਂ ਅਤੇ ਤਿਰੰਗੇ ਚਾਦਰਾਂ ਨਾਲ ਸਜਾਉਣ ਦੀ ਆਦੇਸ਼। ਜਿਮਖਾਨਾ ਕਲੱਬ ਰੋਡ, ਸ਼ਹੀਦ ਭਗਤ ਸਿੰਘ ਚੌਕ ਤੋਂ ਮਹਾਰਾਣਾ ਪ੍ਰਤਾਪ ਚੌਕ ਤੱਕ ਵਰਕਸ਼ਾਪ ਰੋਡ ਨੂੰ ਮਾਡਲ ਸੜਕਾਂ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਵਧੀਕ ਨਿਗਮ ਕਮਿਸ਼ਨਰ ਅਸ਼ੋਕ ਕੁਮਾਰ, ਸੁਪਰਡੈਂਟ ਇੰਜਨੀਅਰ ਹੇਮੰਤ ਕੁਮਾਰ, ਕਾਰਜਕਾਰੀ ਇੰਜਨੀਅਰ ਸੁਖਵਿੰਦਰ ਸਿੰਘ, ਨਿਗਮ ਇੰਜਨੀਅਰ ਰਾਜੇਸ਼ ਕੁਮਾਰ, ਸੀਐੱਸਆਈ ਸੁਨੀਲ ਦੱਤ, ਸੀਐੱਸਆਈ ਹਰਜੀਤ ਸਿੰਘ, ਸ਼ਸ਼ੀ ਗੁਪਤਾ ਮੌਜੂਦ ਸਨ।