ਪਿੰਡ ਕਾਂਸਲ ਵਿੱਚ ਗੁਰਮਤਿ ਸਮਾਗਮ
05:37 AM May 05, 2025 IST
ਮੁੱਲਾਂਪੁਰ ਗਰੀਬਦਾਸ: ਗੁਰਦੁਆਰਾ ਸਿੰਘ ਸਭਾ ਪਿੰਡ ਕਾਂਸਲ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸੰਧਿਆ ਦੇ ਪਾਠਾਂ ਦੀ ਸੰਪੂਰਨਤਾ ਮੌਕੇ ਸਮਾਗਮ ਕਰਵਾਇਆ ਗਿਆ। ਜਥੇਦਾਰ ਕਰਨੈਲ ਸਿੰਘ ਜੰਗੂ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਬੀਬੀ ਸੁਖਵੰਤ ਕੌਰ ਦੀ ਅਗਵਾਈ ਵਿੱਚ ਇੱਕ ਸਾਲ ਤੋਂ ਸੰਧਿਆ ਦੇ ਪਾਠ ਕਰਵਾਏ ਜਾ ਰਹੇ ਸਨ। ਉਨ੍ਹਾਂ ਦੀ ਸੰਪੂਰਨਤਾ ਮੌਕੇ ਅਰਦਾਸ ਕਰਦਿਆਂ ਬਾਬਾ ਗੁਰਮੁਖ ਸਿੰਘ ਨੇ ਸੰਗਤ ਨੂੰ ਗੁਰੂਆਂ ਵੱਲੋਂ ਦਰਸਾਏ ਮਾਰਗਾਂ ਉੱਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਮੁੱਲਾਂਪੁਰ ਗਰੀਬਦਾਸ, ਪੜੌਲ, ਤਿਊੜ, ਖਿਜਰਾਬਾਦ, ਬਾਂਸੇਪੁਰ, ਖੁੱਡਾ ਅਲੀਸ਼ੇਰ, ਪਲਹੇੜੀ, ਸੈਣੀ ਮਾਜਰਾ, ਪੜਛ, ਧਨੌੜਾਂ, ਤਿਊੜ ਦੀ ਸੰਗਤ ਵੀ ਹਾਜ਼ਰ ਸੀ। ਸੰਗਤ ਲਈ ਲੰਗਰ ਚਲਾਇਆ ਗਿਆ। -ਪੱਤਰ ਪ੍ਰੇਰਕ
Advertisement
Advertisement