ਪਾਬੰਦੀਸ਼ੁਦਾ ਕੈਪਸੂਲ ਤੇ ਗੋਲੀਆਂ ਸਣੇ ਦੋ ਕਾਬੂ
07:45 AM May 11, 2025 IST
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 10 ਮਈ
ਥਾਣਾ ਦਾਖਾ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਇਕ ਔਰਤ ਤੇ ਇੱਕ ਹੋਰ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ। ਏਐੱਸਆਈ ਗੁਰਮੀਤ ਸਿੰਘ ਅਨੁਸਾਰ ਗਸ਼ਤ ਦੌਰਾਨ ਰਾਹੁਲ ਵਾਸੀ ਮੁੱਲਾਂਪੁਰ ਤੇ ਅੰਮ੍ਰਿਤਪਾਲ ਸਿੰਘ ਉਰਫ਼ ਵਿੱਕੀ ਵਾਸੀ ਗੁਰੂ ਨਾਨਕ ਨਗਰ ਮੁੱਲਾਂਪੁਰ ਦੀ ਤਲਾਸ਼ੀ ਲਈ ਤਾਂ 190 ਖੁੱਲ੍ਹੇ ਨਸ਼ੀਲੇ ਕੈਪਸੂਲ, 58 ਖੁੱਲ੍ਹੀਆਂ ਗੋਲੀਆਂ ਤੇ ਦੋ ਹਜ਼ਾਰ ਰੁਪਏ ਬਰਾਮਦ ਹੋਏ। ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਜਸਵਿੰਦਰ ਕੌਰ ਉਰਫ ਬੰਟੀ ਵਾਸੀ ਮੰਡਿਆਣੀ ਕੋਲੋਂ ਲਿਆਏ ਸਨ ਤੇ ਬੇਅੰਤ ਸਿੰਘ ਵਾਸੀ ਬੜੈਚ ਵੀ ਗੋਲੀਆਂ ਲੈ ਕੇ ਗਿਆ ਹੈ।
Advertisement
Advertisement