ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ
07:06 AM Apr 26, 2025 IST
ਭੁੱਚੋ ਮੰਡੀ: ਅਗਰਵਾਲ ਸਭਾ ਭੁੱਚੋ ਮੰਡੀ ਵੱਲੋਂ ਪ੍ਰਧਾਨ ਵਰਿੰਦਰ ਗਰਗ (ਗਨੂੰ) ਦੀ ਅਗਵਾਈ ਹੇਠ ਇੱਕ ਸੋਗ ਸਭਾ ਕਰਵਾਈ ਗਈ। ਇਸ ਵਿੱਚ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਸੈਲਾਨੀਆਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਇਸ ਮੌਕੇ ਪ੍ਰਧਾਨ ਵਰਿੰਦਰ ਗਰਗ ਨੇ ਇਸ ਗੈਰ ਮਨੁੱਖੀ ਅਤੇ ਦਿਲਕੰਬਾਊ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨੀ ਅਤਿਵਾਦੀਆਂ ਵੱਲੋਂ ਨਾਂ ਅਤੇ ਧਰਮ ਪੁੱਛ ਕੇ ਪਰਿਵਾਰਾਂ ਦੇ ਸਾਹਮਣੇ ਬੇਰਹਿਮੀ ਨਾਲ ਕੀਤੇ ਹਿੰਦੂਆਂ ਦੇ ਕਤਲ ਦੀ ਘਟਨਾ ਨੇ ਸਮੁੱਚੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰ ਦਿੱਤੇ ਹਨ। ਇਸ ਦਰਦਨਾਕ ਘਟਨਾ ਕਾਰਨ ਦੇਸ਼ ਦਾ ਹਰ ਨਾਗਰਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਹਮਲਵਰਾਂ ਲਈ ਮਿਸਾਲੀ ਸਜ਼ਾ ਦੀ ਮੰਗ ਕੀਤੀ। -ਪੱਤਰ ਪ੍ਰੇਰਕ
Advertisement
Advertisement
Advertisement