ਪਵਨ ਅਗਰਵਾਲ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ
05:47 AM Mar 27, 2025 IST
ਪੱਤਰ ਪ੍ਰੇਰਕਸ਼ਾਹਕੋਟ, 26 ਮਾਰਚ
Advertisement
ਕੱਚਾ ਆੜ੍ਹਤੀ ਐਸੋਸੀਏਸ਼ਨ ਸ਼ਾਹਕੋਟ ਦੀ ਸਾਲਾਨਾ ਇਕੱਤਰਤਾ ਸਥਾਨਕ ਅਨਾਜ ਮੰਡੀ ਵਿੱਚ ਹੋਈ। ਇਸ ਮੌਕੇ ਐਸੋਸੀਏਸ਼ਨ ਦੀ ਅਗਲੇ ਸਾਲ ਲਈ ਕੀਤੀ ਗਈ ਚੋਣ ਵਿੱਚ ਪਵਨ ਅਗਰਵਾਲ ਸਰਬਸੰਮਤੀ ਨਾਲ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਗਰਵਾਲ ਨੇ ਸਮੂਹ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਆੜ੍ਹਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਯਤਨ ਕਰਨਗੇ ਅਤੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਪੰਜਵੀਂ ਵਾਰ ਸੌਂਪੀ ਗਈ, ਉਹ ਉਸ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਅੱਜ ਦੀ ਇਕੱਤਰਤਾ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।
Advertisement
Advertisement