ਨੌਜਵਾਨ ਦੀ ਕੁੱਟਮਾਰ; ਕੇਸ ਦਰਜ
05:15 AM May 09, 2025 IST
ਪੱਤਰ ਪ੍ਰੇਰਕ
ਫਗਵਾੜਾ, 8 ਮਈ
ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਅੱਧੀ ਦਰਜਨ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰੋਹਿਤ ਪੁੱਤਰ ਮੋਹਨ ਲਾਲ ਵਾਸੀ ਪਿੰਡ ਖੜਕੂਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 27 ਅਪਰੈਲ ਦੀ ਰਾਤ ਨੂੰ ਉਹ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈ ਕੇ ਵਾਪਸ ਪੀ.ਜੀ. ਮਹੇੜੂ ਆ ਰਿਹਾ ਸੀ। ਜਦੋਂ ਉਹ ਪਨੇਸਰ ਪੀ.ਜੀ. ਮਹੇੜੂ ਦੇ ਸਾਹਮਣੇ ਪੁੱਜਾ ਤਾਂ ਰਸਤੇ ’ਚ ਉਕਤ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਦਾਤਰਾਂ ਤੇ ਹੋਰ ਤੇਜ਼ ਹਥਿਆਰਾਂ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਰਾਹੁਲ ਰਾਜ, ਅਸ਼ਵਨੀ, ਨਵਨੀਤ, ਸੁਨੀਤ ਕ੍ਰਿਸ਼ਨਾ, ਅੰਕਿਤ ਬਾਵਾ, ਆਦਰਸ਼ ਸਿੰਘ ਵਾਸੀਆਨ ਮਲਹੋਤਰਾ ਪੀ.ਜੀ. ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement