ਨੌਜਵਾਨ ’ਤੇ ਕਾਤਲਾਨਾ ਹਮਲਾ
04:36 AM Apr 29, 2025 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 28 ਅਪਰੈਲ
ਕਸਬੇ ਵਿੱਚ ਚਾਰ ਹਥਿਆਰਬੰਦ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਕਾਤਲਾਨਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਇਸ ਸਮੇਂ ਜਲੰਧਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਸਾਹਿਲ ਪੁੱਤਰ ਹਰਮੇਸ਼ ਲਾਲ ਵਾਸੀ ਸੈਦਪੁਰ ਝਿੜੀ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਕਰਨ ਪੁੱਤਰ ਬਲਵੀਰ ਮਲਸੀਆਂ ਰੋਡ ’ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬੈਂਕ ਸਾਹਮਣੇ ਕੁਲਚਿਆਂ ਵਾਲੀ ਰੇਹੜੀ ਤੋਂ ਕੁਲਚੇ ਖਾ ਰਹੇ ਸਨ। ਇਸੇ ਦੌਰਾਨ ਹੀ ਮਲਸੀਆਂ ਵਾਲੇ ਪਾਸਿਓਂ 2 ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਆਏ ਜਿਨ੍ਹਾਂ ਆਉਂਦਿਆਂ ਹੀ ਬਿਨਾਂ ਕੋਈ ਗੱਲਬਾਤ ਕੀਤਿਆਂ ਹਥਿਆਰਾਂ ਨਾਲ ਕਰਨ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਜੋ ਜ਼ਖਮੀ ਹੋ ਗਿਆ। ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਐੱਮਐੱਲਆਰ ਦੀ ਰਿਪੋਰਟ ਆਉਣ, ਪੀੜਤ ਵੱਲੋਂ ਬਿਆਨ ਦੇਣ ਉਪਰੰਤ ਅਤੇ ਜਾਂਚ ਰਿਪੋਰਟ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement
Advertisement