ਨੂਰਮਹਿਲ ਨਗਰ ਕੌਂਸਲ ਖ਼ਿਲਾਫ਼ ਬਸਪਾ ਵੱਲੋਂ ਧਰਨਾ
ਤਰਸੇਮ ਸਿੰਘ
ਜੰਡਿਆਲਾ ਮੰਜਕੀ, 4 ਅਪਰੈਲ
ਨੂਰਮਹਿਲ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਕੌਂਸਲ ਦਫਤਰ ਦੇ ਸਾਹਮਣੇ ਬਸਪਾ ਵਰਕਰਾਂ ਵੱਲੋਂ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਵਿਧਾਨ ਸਭਾ ਹਲਕਾ ਨਕੋਦਰ ਦੇ ਪ੍ਰਧਾਨ ਦੇਵ ਰਾਜ ਸੁਮਨ, ਕੁਲਦੀਪ ਦੀਪਾ ਸ਼ਹਿਰੀ ਪ੍ਰਧਾਨ, ਵਲੈਤੀ ਰਾਮ ਕੌਂਸਲਰ, ਸੁਮਨ ਕੁਮਾਰੀ ਕੌਂਸਲਰ, ਜਗਦੀਸ਼ ਸ਼ੇਰਪੁਰੀ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ, ਮਲਕੀਤ ਰਾਮ ਚੁੰਬਰ, ਰਾਮ ਦਾਸ ਸਰਪੰਚ ਤੇ ਕਸ਼ਮੀਰੀ ਲਾਲ ਆਦਿ ਨੇ ਦੱਸਿਆ ਕਿ ਮੁਹੱਲਾ ਕੋਟਲਾ ਵਿੱਚ ਪਾਣੀ ਦੀ ਮੋਟਰ ਨੂੰ ਖਰਾਬ ਹੋਇਆਂ ਇਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ ਅਤੇ ਕਾਰਜਸਾਧਕ ਅਫਸਰ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਹੋਇਆ। ਲੋਕ ਪਾਣੀ ਨੂੰ ਤਰਸ ਰਹੇ ਹਨ। ਸ਼ਹਿਰ ਵਿੱਚ ਸੀਵਰੇਜ, ਸਟਰੀਟ ਲਾਈਟਾਂ ਤੇ ਸਫਾਈ ਦਾ ਬਹੁਤ ਬੁਰਾ ਹਾਲ ਹੈ। ਸ਼ਹਿਰ ਵਾਸੀਆਂ ਦੇ ਕੌਂਸਲ ਦਫਤਰ ਵਿੱਚ ਕੰਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਅੱਕੇ ਹੋਏ ਲੋਕਾਂ ਦਾ ਸਬਰ ਦਾ ਪਿਆਲਾ ਅੱਜ ਭਰ ਗਿਆ ਤਾਂ ਲੋਕਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਰਾਜਾ ਸਿੱਧਮ , ਕਮਲਜੀਤ ਬਸਰਾ, ਕੁਲਦੀਪ ਕੁਮਾਰ ਸਰਪੰਚ, ਦਲਵੀਰ ਕਿੱਦੋਂ, ਸੁਰਿੰਦਰ ਸਮਰਾ, ਸੁਰਿੰਦਰ ਪਾਲ ਸੁੰਨੜ ਕਲਾਂ , ਰਾਜ ਕੁਮਾਰ ਕੋਟਲਾ, ਜਗਦੀਸ ਦੀਸ਼ਾ, ਨਛੱਤਰ ਸਿੰਘ , ਅਵਤਾਰ ਕੋਟਲਾ,ਮਨਪ੍ਰੀਤ ਕੋਟਲਾ , ਮੰਗਤ ਸਿੰਘ ਮੰਟੀ, ਬਾਗੂ ਰਾਮ ਸਿੱਧਮ , ਹਰਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜ਼ਰ ਸਨ।