ਨੂਡਲਜ਼ ਖਾਣ ਨਾਲ 10 ਬੱਚਿਆਂ ਸਣੇ 15 ਬਿਮਾਰ
05:49 AM Mar 29, 2025 IST
ਜੇਬੀ ਸੇਖੋਂ
ਗੜ੍ਹਸ਼ੰਕਰ, 28 ਮਾਰਚ
ਬੀਤ ਇਲਾਕੇ ਦੇ ਪਿੰਡ ਬੀਣੇਵਾਲ ਵਿੱਚ ਅੱਜ ਧਾਰਮਿਕ ਡੇਰੇ ’ਤੇ ਲਗਾਇਆ ਫਾਸਟ ਫੂਡ ਦਾ ਲੰਗਰ ਖਾਣ ਕਾਰਨ ਦਸ ਬੱਚਿਆਂ ਸਣੇ ਕੁੱਲ 15 ਜਣੇ ਬਿਮਾਰ ਹੋ ਗਏ। ਪਿੰਡ ਬੀਣੇਵਾਲ ਵਿੱਚ ਦਲਿਤ ਬਸਤੀ ਦੇ ਸ਼ਮਸ਼ਾਨਘਾਟ ਨੇੜੇ ਪਿੰਡ ਦੇ ਹੀ ਇਕ ਵਿਅਕਤੀ ਨੇ ਜੰਗਲ ਵਿੱਚ ਡੇਰਾ ਬਣਾਇਆ ਹੋਇਆ ਹੈ। ਇਸ ਡੇਰੇ ’ਤੇ ਕਿਸੇ ਸ਼ਰਧਾਲੂ ਵੱਲੋਂ ਫਾਸਟ ਫੂਡ ਦਾ ਲੰਗਰ ਲਗਾਇਆ ਗਿਆ ਸੀ। ਇੱਥੇ ਬਣੀਆਂ ਨੂਡਲਜ਼ ਖਾਣ ਤੋਂ ਕੁਝ ਮਿੰਟਾਂ ਬਾਅਦ ਹੀ ਬੱਚਿਆਂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਬਹੁਤਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ। ਮਰੀਜ਼ਾਂ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਐੱਸਐੱਮਓ ਸੰਤੋਖ ਰਾਮ ਮੁਤਾਬਕ ਇਨ੍ਹਾਂ ਵਿੱਚ 10 ਬੱਚਿਆਂ ਸਣੇ 15 ਲੋਕ ਸ਼ਾਮਲ ਹਨ। ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ। ਸਾਰੇ ਵਾਸੀ ਬੀਣੇਵਾਲ ਦੱਸੇ ਜਾਂਦੇ ਹਨ।
Advertisement
Advertisement