ਨਿਕਾਸੀ ਨਾਲਾ ਬਣਾਉਣ ਦੀ ਮੰਗ
04:47 AM May 12, 2025 IST
ਸ਼ਹਿਣਾ: ਬਰਨਾਲਾ-ਬਾਜਾਖਾਨਾ ਮੇਨ ਜੀ.ਟੀ. ਰੋਡ ’ਤੇ ਪੈਂਦੇ ਪਿੰਡ ਗਿੱਲ ਕੋਠੇ ਦੇ ਲੋਕਾਂ ਅਤੇ ਪੰਚਾਇਤ ਨੇ ਮੇਨ ਸੜਕ ਜੀ.ਟੀ. ਰੋਡ ਦੇ ਨਾਲ ਨਿਕਾਸੀ ਨਾਲ ਬਣਾ ਕੇ ਗੰਦੇ ਪਾਣੀ ਦੀ ਨਿਕਾਸੀ ਸ਼ਹਿਣਾ ਡਰੇਨ ’ਚ ਕਰਨ ਦੀ ਮੰਗ ਕੀਤੀ ਹੈ। ਪਿੰਡ ਗਿੱਲ ਕੋਠੇ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਗਿੱਲ ਕੋਠੇ ਦੇ ਘਰਾਂ ਦਾ ਪਾਣੀ ਸੜਕ ਦੇ ਨਾਲ ਖਤਾਨਾਂ ’ਚ ਪੈ ਰਿਹਾ ਹੈ ਅਤੇ ਬਦਬੂ ਮਾਰਦੀ ਹੈ। ਇਸੇ ਤਰ੍ਹਾਂ ਕਸਬਾ ਸ਼ਹਿਣਾ ਦੇ ਬੱਸ ਸਟੈਂਡ ’ਤੇ ਲਗਭਗ 2 ਕਿਲੋਮੀਟਰ ਲੰਬੇ ਏਰੀਏ ’ਚ 100 ਦੁਕਾਨਾਂ ਅਤੇ 250 ਘਰ੍ਹਾਂ ਦਾ ਪਾਣੀ ਵੀ ਨਿਕਾਸ ਨਾ ਹੋਣ ਕਾਰਨ ਸੜਕ ’ਤੇ ਹੀ ਘੁੰਮ ਰਿਹਾ ਹੈ। ਸ਼ਹਿਣਾ ’ਚ ਕਾਫੀ ਲੋਕ ਤਾਂ ਘਰਾਂ ’ਚ ਖੂਹੀਆਂ ਪੁੱਟ ਕੇ ਪਾਣੀ ਉਨ੍ਹਾਂ ’ਚ ਪਾਉਣ ਲਈ ਮਜਬੂਰ ਹਨ। ਲਗਭਗ ਅੱਧੀ ਦਰਜਨ ਦਫ਼ਤਰਾਂ ਦਾ ਲੈਵਲ ਸੜਕ ਨਾਲੋਂ 4 ਫੁੱਟ ਨੀਵਾਂ ਹੈ। ਜੇਕਰ ਕਰੀਬ 5 ਕਿਲੋਮੀਟਰ ਲੰਬਾ ਨਾਲਾ ਬਣ ਜਾਵੇ ਤਾਂ 2 ਪਿੰਡਾਂ ਦਾ ਗੰਦੇ ਪਾਣੀ ਦੇ ਨਿਕਾਸ ਦਾ ਮਸਲਾ ਹੱਲ ਹੋ ਸਕਦਾ ਹੈ। -ਪੱਤਰ ਪ੍ਰੇਰਕ
Advertisement
Advertisement