ਬਲੈਕਮੇਲਿੰਗ ਤੋਂ ਤੰਗ ਆ ਕੇ ਜ਼ਹਿਰ ਨਿਗਲੀ
05:15 AM Jun 07, 2025 IST
ਪੱਤਰ ਪ੍ਰੇਰਕ
ਸ਼ਹਿਣਾ, 6 ਜੂਨ
ਥਾਣਾ ਸ਼ਹਿਣਾ ਦੇ ਪਿੰਡ ਜੰਡਸਰ ਵਿੱਚ ਤੰਗ ਪ੍ਰੇਸ਼ਾਨੀ ਤੋਂ ਅੱਕੇ ਇੱਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸ਼ਹਿਣਾ ਪੁਲੀਸ ਨੇ ਇਸ ’ਚ ਇੱਕ ਲੜਕੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਹਿਣਾ ਦੇ ਮੁਖੀ ਗੁਰਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਵਾਸੀ ਜੰਡਸਰ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ’ਤੇ ਉਸ ਦੇ ਪਤੀ ਨੂੰ ਬਲੈਕਮੇਲ ਕਰ ਕੇ 20 ਲੱਖ ਰੁਪਏ ਮੰਗਣ ਦੇ ਦੋਸ਼ ਲਾਏ ਹਨ। ਇਸ ਤੋਂ ਦੁਖੀ ਗੁਰਪ੍ਰੀਤ ਸਿੰਘ ਖੇਤ ਚਲਾ ਗਿਆ ਜਿਥੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ।
Advertisement
Advertisement