ਨਾਜਾਇਜ਼ ਸ਼ਰਾਬ ਸਣੇ ਦੋ ਗ੍ਰਿਫ਼ਤਾਰ
04:59 AM May 05, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਈ
Advertisement
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਹਰਮੇਸ਼ ਲਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਵਿਸ਼ਾਲ ਕੁਮਾਰ ਵਾਸੀ ਪੰਜਾਬੀ ਬਾਗ ਕਲੋਨੀ ਸਲੇਮ ਟਾਬਰੀ ਨੂੰ ਜੱਸੀਆਂ ਰੋਡ ਨੇੜੇ ਰੇਲਵੇ ਲਾਈਨਾਂ ਤੋਂ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 22 ਬੋਤਲਾਂ ਸ਼ਰਾਬ ਦੇਸੀ ਰਸਭਰੀ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਪਲਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਗਸ਼ਤ ਦੌਰਾਨ ਮਨਜੀਤ ਸਿੰਘ ਉਰਫ਼ ਨਿੱਕਾ ਵਾਸੀ ਦਸਮੇਸ਼ ਨਗਰ ਗਿੱਲ ਰੋਡ ਨੂੰ ਭਾਮੀਆਂ ਰੋਡ ਨੇੜਿਓਂ ਕਾਬੂ ਕਰਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਟ੍ਰਿਪਲ ਐਕਸ ਰਮ ਬਰਾਮਦ ਕੀਤੀ ਹੈ।
Advertisement
Advertisement