ਨਾਜਾਇਜ਼ ਬੱਜਰੀ ਲਿਜਾਂਦਾ ਟਿੱਪਰ ਕਾਬੂ; ਦੋ ਲੱਖ ਰੁਪਏ ਜੁਰਮਾਨਾ
05:35 AM May 11, 2025 IST
ਪੱਤਰ ਪ੍ਰੇਰਕ
Advertisement
ਬਨੂੜ, 10 ਮਈ
ਮਾਈਨਿੰਗ ਵਿਭਾਗ ਨੇ ਸਥਾਨਕ ਲਾਂਡਰਾਂ ਰੋਡ ’ਤੇ ਬੱਜਰੀ ਨਾਲ ਭਰੇ ਹੋਏ ਇੱਕ ਟਿੱਪਰ ਨੂੰ ਕਾਬੂ ਕਰਕੇ, ਟਿੱਪਰ ਚਾਲਕ ਕੋਲ ਬਿੱਲ ਤੇ ਮਨਜ਼ੂਰੀ ਨਾ ਹੋਣ ਕਾਰਨ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇੰਸਪੈਕਟਰ ਅਭੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬਨੂੜ-ਲਾਂਡਰਾਂ ਕੌਮੀ ਮਾਰਗ ’ਤੇ ਨਾਕਾ ਲਗਾ ਕੇ ਲਗਭਗ ਦੋ ਦਰਜਨ ਟਿੱਪਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬੱਜਰੀ ਨਾਲ ਭਰਿਆ ਟਿੱਪਰ ਪੀਬੀ-07 ਸੀਐੱਫ-3969 ਨੂੰ ਰੋਕ ਕੇ ਬੱਜਰੀ ਦਾ ਬਿੱਲ ਅਤੇ ਮਨਜ਼ੂਰੀ ਮੰਗੀ ਤਾਂ ਉਸ ਦਾ ਚਾਲਕ ਇਸ ਬੱਜਰੀ ਦਾ ਕੋਈ ਬਿੱਲ ਅਤੇ ਮਨਜ਼ੂਰੀ ਪੱਤਰ ਨਹੀਂ ਦਿਖਾ ਸਕਿਆ। ਉਨ੍ਹਾਂ ਦੱਸਿਆ ਕਿ ਪੰਜਾਬ ਮਾਈਨਰ ਮਿਨਰਲ ਰੂਲ 2013 ਤਹਿਤ ਚਾਲਾਨ ਕੱਟ ਕੇ ਦੋ ਲੱਖ ਰੁਪਏ ਜੁਰਮਾਨਾ ਕਰਨ ਮਗਰੋਂ ਟਿੱਪਰ ਨੂੰ ਪੁਲੀਸ ਦੇ ਸਪੁਰਦ ਕਰ ਦਿੱਤਾ ਗਿਆ ਹੈ।
Advertisement
Advertisement