ਨਸ਼ੀਲੀਆਂ ਗੋਲੀਆਂ ਸਣੇ ਚਾਰ ਕਾਬੂ
05:30 AM May 06, 2025 IST
ਕਪੂਰਥਲਾ: ਪੁਲੀਸ ਨੇ ਨਸ਼ੀਲੀਆਂ ਗੋਲੀਆਂ ਸਣੇ ਵੱਖ ਵੱਖ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਪੁਲੀਸ ਵੱਲੋਂ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਤਹਿਤ ਗੁਰਨਾਮ ਸਿੰਘ ਉਰਫ਼ ਸੈਕਟਰੀ ਨੂੰ ਕਾਬੂ ਕਰਕੇ 62 ਨਸ਼ੀਲੀਆਂ ਗੋਲੀਆਂ, ਮੁਖਤਿਆਰ ਸਿੰਘ ਵਾਸੀ ਨਸੀਰੇਵਾਲ ਪਾਸੋਂ 250 ਨਸ਼ੀਲੀਆਂ ਗੋਲੀਆਂ, ਚਰਨਜੀਤ ਸਿੰਘ ਉਰਫ਼ ਚੰਨਾ ਵਾਸੀ ਸੈਚਾ ਨੂੰ ਕਾਬੂ ਕਰਕੇ 35 ਨਸ਼ੀਲੀਆਂ ਗੋਲੀਆਂ ਤੇ ਪੂਰਨ ਸਿੰਘ ਵਾਸੀ ਸੈਚਾ ਨੂੰ ਕਾਬੂ ਕਰਕੇ 45 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ
Advertisement
Advertisement