ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਪੰਜ ਕਾਬੂ
05:48 AM May 08, 2025 IST
ਪੱਤਰ ਪ੍ਰੇਰਕ
Advertisement
ਕਪੂਰਥਲਾ, 7 ਮਈ
ਕਪੂਰਥਲਾ ਪੁਲੀਸ ਨੇ ਪੰਜ ਵੱਖ ਵੱਖ ਵਿਅਕਤੀਆਂ ਨੇ ਕਾਬੂ ਕਰਕੇ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਨੇ ਭਾਰਤ ਭੂਸ਼ਨ ਉਰਫ਼ ਸੋਨੂੰ ਵਾਸੀ ਮੁਹੱਲਾ ਸ਼ੇਰਗੜ੍ਹ ਨੂੰ ਕਾਬੂ ਕਰਕੇ ਉਸ ਕੋਲੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਰਾਵਲਪਿੰਡੀ ਪੁਲੀਸ ਨੇ ਰਵਿੰਦਰ ਵਾਸੀ ਲੱਖਪੁਰ ਨੂੰ ਮੋਟਰਸਾਈਕਲ ’ਤੇ ਆ ਰਹੇ ਇੱਕ ਨੌਜਵਾਨ ਨੂੰ ਕੋਲੋਂ ਤਲਾਸ਼ੀ ਦੌਰਾਨ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਸੁਭਾਨਪੁਰ ਪੁਲੀਸ ਨੇ ਸੁਖਵੰਤ ਸਿੰਘ ਉਰਫ਼ ਕਿੰਦਰ ਵਾਸੀ ਪਿੰਡ ਬੂਟ ਨੂੰ ਕਾਬੂ ਕਰਕੇ ਉਸ ਕੋਲੋਂ 55 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸਦਰ ਕਪੂਰਥਲਾ ਨੇ ਜਤਿੰਦਰਪਾਲ ਉਰਫ਼ ਗੱਦੇ ਵਾਸੀ ਕਾਲਾ ਸੰਘਿਆ ਤੇ ਤੀਰਥ ਉਰਫ਼ ਬਾਬੂ ਵਾਸੀ ਕਲੋਨੀ ਕਾਲਾ ਸੰਘਿਆ ਨੂੰ ਕਾਬੂ ਕਰਕੇ ਉਸ ਕੋਲੋਂ 21 ਗ੍ਰਾਮ ਹੈਰੋਇਨ ਤੇ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Advertisement
Advertisement