ਧਰਮਕੋਟ: ਅਜੇ ਸ਼ਰਮਾ ‘ਆਪ’ ਲਈ ਕੋ-ਆਰਡੀਨੇਟਰ ਨਿਯੁਕਤ
ਪੱਤਰ ਪ੍ਰੇਰਕਧਰਮਕੋਟ, 12 ਮਾਰਚ
ਆਮ ਆਦਮੀ ਪਾਰਟੀ ਨੇ ਸੀਨੀਅਰ ‘ਆਪ’ ਆਗੂ ਅਜੇ ਸ਼ਰਮਾ ਨੂੰ ਧਰਮਕੋਟ ਹਲਕੇ ਲਈ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਆਗਾਮੀ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਪਾਰਟੀ ਦੀ ਮਜ਼ਬੂਤੀ ਲਈ ਕੋ-ਆਰਡੀਨੇਟਰਾਂ ਦੀਆਂ ਨਿਯੁਕਤੀਆਂ ਦਾ ਅਮਲ ਆਰੰਭਿਆ ਹੋਇਆ ਹੈ। ਅਜੇ ਸ਼ਰਮਾ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਪਾਰਟੀ ਦੀ ਮਹਿਲਾ ਆਗੂ ਰਿੰਪੀ ਗਰੇਵਾਲ, ਗੁਰਮੀਤ ਮਖੀਜਾ, ਗੁਰਪ੍ਰੀਤ ਸਿੰਘ ਕੰਬੋਜ ਬਲਾਕ ਪ੍ਰਧਾਨ, ਮਾਰਕੀਟ ਕਮੇਟੀ ਧਰਮਕੋਟ ਦੇ ਚੇਅਰਮੈਨ ਗੁਰਤਾਰ ਸਿੰਘ, ਚੇਅਰਮੈਨ ਸੁਖਬੀਰ ਸਿੰਘ ਮੰਦਰ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ, ਬਲਾਕ ਪ੍ਰਧਾਨ ਭੁਪੇਸ਼ ਗਰਗ ਆਦਿ ਤੋਂ ਇਲਾਵਾ ਹਲਕੇ ਦੇ ਸਰਗਰਮ ਪਾਰਟੀ ਵਰਕਰਾਂ ਨੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਆਗੂਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ ਦਾ ਵੀ ਧੰਨਵਾਦ ਕੀਤਾ ਹੈ।