ਦੋ ਲੱਖ ਤੋਂ ਵੱਧ ਕੀਮਤ ਦੀਆਂ ਦਵਾਈਆਂ ਜ਼ਬਤ
07:14 AM Apr 07, 2025 IST
ਪੱਤਰ ਪ੍ਰੇਰਕ
ਜਲੰਧਰ, 6 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ੇ ਦੇ ਤੌਰ ’ਤੇ ਵਰਤੀਆਂ ਜਾ ਸਕਣ ਵਾਲੀਆਂ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਵਿੱਚ ਸ਼ਾਮਲ ਕੈਮਿਸਟ ਦੀ ਦੁਕਾਨ ਤੋਂ 2,14,085 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਸਿਹਤ ਅਤੇ ਪੁਲੀਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੈ/ਸ ਕੈਪੀਟਲ ਫਾਰਮਾ, ਦੁਕਾਨ ਨੰਬਰ 8, ਤਿਲਕ ਨਗਰ ਰੋਡ, ਜਲੰਧਰ ਸ਼ਹਿਰ ਵਿੱਚ ਛਾਪਾ ਮਾਰ ਕੇ 19 ਤਰ੍ਹਾਂ ਦੀਆਂ ਦਵਾਈਆਂ ਖ਼ਰੀਦ ਅਤੇ ਵੇਚ ਰਿਕਾਰਡ ਨਾ ਹੋਣ ਕਰਕੇ ਜ਼ਬਤ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦੁਕਾਨ ਮਾਲਕ ਖਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
Advertisement
Advertisement