ਅੰਤਰ-ਕਾਲਜ ਮੁਕਾਬਲੇ: ਬਖਤਪੁਰ ਦੀਆਂ ਖਿਡਾਰਨਾਂ ਨੇ ਤਗ਼ਮੇ ਜਿੱਤੇ
ਧਾਰੀਵਾਲ, 12 ਅਪਰੈਲ
ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਚੱਲ ਰਹੇ ਜੀਜੀਐੱਸ ਬਾਕਸਿੰਗ ਕਲੱਬ ਦੀਆਂ ਖਿਡਾਰਨਾਂ ਨੇ ਅੰਤਰ-ਕਾਲਜ ਖੇਡਾਂ ਵਿੱਚ ਸੋਨੇ ਅਤੇ ਚਾਂਦ ਦੇ ਤਗ਼ਮੇ ਜਿੱਤ ਕੇ ਸਕੂਲ, ਕਲੱਬ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਹੋਈ ਇੰਟਰ ਕਾਲਜ ਪੈਨਕਿੱਕ ਸਲਾਟ ਚੈਂਪੀਅਨਸ਼ਿਪ ਵਿੱਚ ਜੀਜੀਐੱਸ ਬਾਕਸਿੰਗ ਕਲੱਬ ਦੀ ਖਿਡਾਰਨ ਗੁਰਪ੍ਰੀਤ ਕੌਰ ਨੇ 55-60 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਪਹਿਲਾ ਸਥਾਨ ਅਤੇ ਮਨਜੀਤ ਕੌਰ ਨੇ 50-55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਰਾ ਸਥਾਨ ਪ੍ਰਾਪਤ ਕੀਤਾ ਹੈ। ਸੋਨ ਤਗ਼ਮਾ ਜੇਤੂ ਖਿਡਾਰਨ ਗੁਰਪ੍ਰੀਤ ਕੌਰ ਦੀ ਚੋਣ ਇੰਟਰ ਯੂਨੀਵਰਸਿਟੀ ਚੈਂਪੀਅਨਸਿਪ ਲਈ ਹੋਈ ਹੈ। ਕਲੱਬ ਦੀ ਖਿਡਾਰਨ ਗੁਰਪ੍ਰੀਤ ਕੌਰ ਹੁਣ ਬੰਗਲੂਰੂ ਵਿੱਚ ਹੋਣ ਵਾਲੀ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਪੰਜਾਬ ਵੱਲੋਂ ਹਿੱਸਾ ਲਵੇਗੀ। ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ,ਪ੍ਰਧਾਨ ਮੈਡਮ ਰਣਜੀਤ ਕੌਰ, ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਸੁਖਮੀਤ ਕੌਰ ਨੇ ਖਿਡਾਰਨਾਂ ਅਤੇ ਕੋਚ ਨਵਤੇਜ ਸਿੰਘ ਨੂੰ ਮੁਬਾਰਕਬਾਦ ਦਿੱਤੀ।