ਘਰ ਦੇ ਗੇਟ ’ਤੇ ਗੋਲੀਆਂ ਮਾਰ ਕੇ ਫ਼ਰਾਰ
05:55 AM Apr 17, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 16 ਅਪਰੈਲ
ਪਿੰਡ ਮੂਸੇ ਖੁਰਦ ਦੇ ਇੱਕ ਦਰਮਿਆਨੇ ਜਿਹੇ ਪਰਿਵਾਰ ਦੇ ਘਰ ਦੇ ਗੇਟ ਨੂੰ ਸ਼ਰਾਰਤੀ ਅਨਸਰ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ| ਵਾਰਦਾਤ ਵੇਲੇ ਪਰਿਵਾਰ ਦਾ ਮੁਖੀ ਜੇਲੂ ਸਿੰਘ ਆਪਣੀ ਡਿਊਟੀ ’ਤੇ ਰੇਲ ਕੋਚ ਫੈਕਟਰੀ ਕਪੂਰਥਲਾ ਗਿਆ ਹੋਇਆ ਸੀ| ਉਸ ਦੀ ਪਤਨੀ ਸ਼ਿੰਦਰ ਕੌਰ ਘਰ ਅੰਦਰ ਆਪਣੇ ਬੱਚਿਆਂ ਨਾਲ ਸੌਂ ਰਹੀ ਸੀ ਕਿ ਰਾਤ ਦੇ 1.15 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਆਏ ਸ਼ਰਾਰਤੀ ਅਨਸਰ ਘਰ ਦੇ ਗੇਟ ’ਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ| ਸ਼ਿੰਦਰ ਕੌਰ ਨੇ ਝਬਾਲ ਥਾਣਾ ਪੁਲੀਸ ਦੀ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ| ਏ ਐੱਸ ਆਈ ਰਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ| ਰਾਮ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ|
Advertisement
Advertisement