ਦਸ ਰੋਜ਼ਾ ਰੰਗਮੰਚ ਉਤਸਵ ਭਲਕ ਤੋਂ
04:18 AM Mar 14, 2025 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 13 ਮਾਰਚ
ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵਾਂ ਦਸ ਰੋਜ਼ਾ ਕੌਮੀ ਰੰਗਮੰਚ ਉਤਸਵ 15 ਤੋਂ 24 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ।
ਉਤਸਵ ਦੇ ਡਾਇਰੈਕਟਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਉਤਸਵ ਵਿੱਚ ਪੰਜਾਬ ਤੋਂ ਇਲਾਵਾਂ ਦੇਸ਼ ਦੀਆਂ ਵੱਖ-ਵੱਖ ਨਾਟ ਸੰਸਥਾਵਾਂ ਆਪੋ-ਆਪਣੇ ਨਾਟਕਾਂ ਦਾ ਮੰਚਨ ਕਰਨਗੀਆਂ। ਇਹ ਉਤਸਵ ਪੰਜਾਬੀ ਰੰਗਮੰਚ ਦੇ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੀ ਪਤਨੀ ਮਰਹੂਮ ਕੈਲਾਸ਼ ਕੌਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਇਹ ਨਾਟ ਫੈਸਟੀਵਲ ਹਰ ਰੋਜ਼ ਸ਼ਾਮ 6.30 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਚੱਲੇਗਾ।
Advertisement
Advertisement