ਦਸ ਏਕੜ ਜ਼ਮੀਨ ਦੱਸ ਕੇ ਵਿਆਹ ਕਰਵਾਇਆ, ਪੋਲ ਖੁੱਲ੍ਹਣ ’ਤੇ ਕੇਸ ਦਰਜ
ਪੱਤਰ ਪ੍ਰੇਰਕ
ਜੀਂਦ, 14 ਅਪਰੈਲ
ਇੱਥੇ ਮਹਿਲਾ ਥਾਨਾ ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਸੱਸ ਵਿਰੁੱਧ ਦਾਜ ਮੰਗਣ ਸਬੰਧੀ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਆਨਾ ਦੀ ਮਹਿਲਾ ਸੰਤੋਸ਼ ਦਾ ਵਿਆਹ 22 ਜਨਵਰੀ ਨੂੰ ਭਿਵਾਨੀ ਨਿਵਾਸੀ ਦਿਨੇਸ਼ ਨਾਲ ਹੋਇਆ ਸੀ। ਸੰਤੋਸ਼ ਦੇ ਅਨੁਸਾਰ ਉਸ ਦੇ ਮਾਪਿਆਂ ਨੇ ਉਸ ਦੇ ਵਿਆਹ ’ 10 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਸੀ।
ਫਿਰ ਵੀ ਉਸ ਦੇ ਸਹੁਰੇ ਵਾਲੇ ਉਨ੍ਹਾਂ ਤੋਂ ਖੁਸ਼ ਨਹੀਂ ਸਨ। ਉਸ ਦੇ ਪਤੀ ਤਾਅਨਾ ਦਿੰਦੇ ਸੀ ਕਿ ਉਸ ਦੇ ਦੋਸਤਾਂ ਦੇ ਵਿਆਹ ਵਿੱਚ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਗੱਡੀਆਂ ਮਿਲੀਆਂ ਹਨ ਪਰ ਉਸ ਦੇ ਵਿਆਹ ਵਿੱਚ ਉਸ ਨੂੰ ਮੋਟਰਸਾਈਕਲ ਵੀ ਨਹੀਂ ਮਿਲੀ। ਇਸੀ ਪ੍ਰਕਾਰ ਉਸ ਦੀ ਨਣਦ ਜਦੋਂ ਉਨ੍ਹਾਂ ਦੇ ਘਰ ਆਉਂਦੀ ਸੀ ਤਾਂ ਉਹ ਵੀ ਉਸ ਨਾਲ ਕੁੱਟਮਾਰ ਕਰਦੀ।
ਜਦੋਂਕਿ ਇਹ ਵਿਆਹ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਲੜਕੇ ਵਾਲੇ ਪਰਿਵਾਰ ਨੇ ਦੱਸਿਆ ਸੀ ਕਿ ਲੜਕੇ ਕੋਲ 10 ਏਕੜ ਜ਼ਮੀਨ ਹੈ ਤੇ ਉਹ ਜਿੰਮ ਚਲਾਉਂਦਾ ਹੈ ਪਰ ਇਸ ਝਗੜੇ ਦੌਰਾਨ ਪਤਾ ਲੱਗਿਆ ਕਿ ਦਿਨੇਸ਼ ਦੇ ਕੋਲ ਨਾਂ ਤਾਂ ਕੋਈ ਜ਼ਮੀਨ ਹੈ ਅਤੇ ਨਾ ਹੀ ਉਹ ਕੋਈ ਜਿੰਮ ਚਲਾਉਂਦਾ ਹੈ। ਸੰਤੋਸ਼ ਨੇ ਦੋਸ਼ ਲਗਾਇਆ ਕਿ 8 ਜੁਲਾਈ 2024 ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨਾਲ ਕੁਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਤੇ ਉਦੋਂ ਤੋਂ ਉਹ ਅ ਪਣੇ ਪੇਕੇ ਘਰ ਰਹਿ ਰਹੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।