ਦਸਤਾਰ ਕੋਚ ਗੁਰਜੀਤ ਭੀਖੀ ਦਾ ਸਨਮਾਨ
06:20 AM Mar 14, 2025 IST
ਮਲੌਦ: ਪਿੰਡ ਭੀਖੀ ਖੱਟੜਾ ਦੇ ਸਮਾਜਸੇਵੀ ਪਲਵਿੰਦਰ ਸਿੰਘ ਯੂਐੱਸਏ ਅਤੇ ਸੁਖਵਿੰਦਰ ਸਿੰਘ ਅਮਰੀਕਾ ਵਾਲਿਆਂ ਵੱਲੋਂ ਪਿੰਡ ਦੇ ਇੰਟਰਨੈਸ਼ਨਲ ਦਸਤਾਰ ਕੋਚ ਗੁਰਜੀਤ ਸਿੰਘ ਭੀਖੀ ਜੋ 15 ਸਾਲਾਂ ਤੋਂ ਸੁੰਦਰ ਦਸਤਾਰ ਮੁਕਾਬਲੇ ਕਰਵਾ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ 21 ਹਜ਼ਾਰ ਰੁਪਏ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਵੇਲੇ ਪਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਪਛਾਣ ਹੈ। ਇਸ ਲਈ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਹੌਂਸਲਾ ਅਫਜ਼ਾਈ ਕਰਨ ਦਾ ਸਾਡਾ ਫਰਜ਼ ਬਣਦਾ ਹੈ। \B-ਨਿੱਜੀ ਪੱਤਰ ਪ੍ਰੇਰਕ \B
Advertisement
Advertisement