ਤਿੰਨ ਪਿਸਤੌਲ ਤੇ 22 ਕਾਰਤੂਸ ਬਰਾਮਦ, ਦੋ ਗ੍ਰਿਫ਼ਤਾਰ
05:08 AM Apr 02, 2025 IST
ਪੱਤਰ ਪ੍ਰੇਰਕ
ਟੋਹਾਣਾ, 1 ਅਪਰੈਲ
ਪੁਲੀਸ ਨੇ ਸ਼ਹਿਰ ਦੀ ਲਾਈਨੋਂ ਪਾਰ ਰਾਜਨਗਰ ਬਸਤੀ ਦੇ ਦੋ ਲੜਕਿਆਂ ਸਵਾਨ ਤੇ ਸਾਗਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾ ਕੋਲੋਂ ਤਿੰਨ ਪਿਸਤੌਲ ਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸਐੱਚਓ ਦੇਵੀ ਲਾਲ ਨੇ ਦੱਸਿਆ ਕਿ ਸਾਗਰ ਕੋਲੋ ਦੋ ਪਿਸਤੌਲ ਬਾਰਾਂ ਬੋਰ ਤੇ 9 ਜਿੰਦਾ ਕਾਰਤੂਸ ਮਿਲੇ ਹਨ। ਸਾਵਨ ਕੋਲੋਂ ਇਕ ਪਿਸਤੌਲ ਤੇ 32 ਬੋਰ ਦੇ 13 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਰਿਮਾਂਡ ਲੈ ਕੇ ਅਸਲਾ ਸਪਲਾਈ ਕਰਨ ਵਾਲੇ ਤੇ ਖਰੀਦਦਾਰਾਂ ਨੂੰ ਕੇਸ ਨਾਲ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮਾਂ ਦਾ ਪਿਛਲਾ ਰਿਕਾਰਡ ਵੀ ਖੰਗਾਲ ਰਹੀ ਹੈ। ਇਸ ਸਬੰਧੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
Advertisement
Advertisement