ਤਰਨ ਤਾਰਨ: ਕੌਂਸਲ ਪ੍ਰਧਾਨ ਤੇ ਸੀਨੀਅਰ ਮੀਤ ਦੀ ਚੋਣ 4 ਨੂੰ
05:55 AM Apr 02, 2025 IST
ਤਰਨ ਤਾਰਨ (ਪੱਤਰ ਪ੍ਰੇਰਕ): ਨਗਰ ਕੌਂਸਲ ਤਰਨ ਤਾਰਨ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਕਨਵੀਨਰ ਅਤੇ ਐੱਸਡੀਐੱਮ ਨੇ ਨਵੇਂ ਚੁਣੇ ਗਏ ਮੈਂਬਰਾਂ ਦੀ ਪਹਿਲੀ ਮੀਟਿੰਗ 4 ਅਪਰੈਲ ਨੂੰ ਨਗਰ ਕੌਂਸਲ ਦੇ ਦਫਤਰ ਵਿੱਚ ਸੱਦੀ ਹੈ। ਇਸ ਸਬੰਧੀ ਨਵੇਂ ਚੁਣੇ ਗਏ ਮੈਂਬਰਾਂ ਨੂੰ ਲਿੱਖਤੀ ਪੱਤਰ ਭੇਜ ਦਿੱਤੇ ਹਨ| ਨਵੇਂ ਚੁਣੇ ਗਏ ਇਕ ਮੈਂਬਰ ਸਰਬਜੀਤ ਸਿੰਘ ਲਾਲੀ ਨੇ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ| ਜ਼ਿਕਰਯੋਗ ਹੈ ਕਿ 25 ਮੈਂਬਰਾਂ ਦੀ ਕੀਤੀ ਗਈ ਚੋਣ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਅੱਠ ਵਾਰਡਾਂ ’ਤੇ ਹੀ ਜਿੱਤ ਮਿਲ ਸਕੀ ਸੀ| ਤਿੰਨ ਵਾਰਡਾਂ ਤੋਂ ਕਾਂਗਰਸ ਪਾਰਟੀ ਅਤੇ ਬਾਕੀ ਦੇ 14 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ| ਜੇਤੂ ਰਹੇ ਆਜ਼ਾਦ ਅਤੇ ਹੋਰ ਧਿਰਾਂ ਦੇ ਪੰਜ ਉਮੀਦਵਾਰਾਂ ਨੇ ਬੀਤੇ ਕੱਲ੍ਹ ਜਾਂ ਤਾਂ ਹਾਕਮ ਧਿਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਜਾਂ ਫਿਰ ਉਨ੍ਹਾਂ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ|
Advertisement
Advertisement