ਢਾਬੇ ਦਾ ਤਾਲਾ ਤੋੜ ਕੇ ਸਾਮਾਨ ਚੋਰੀ
08:15 AM May 13, 2025 IST
ਲੁਧਿਆਣਾ: ਥਾਣਾ ਸਾਹਨੇਵਾਲ ਦੇ ਇਲਾਕੇ ਡੇਹਲੋਂ ਰੋਡ ਸਾਹਨੇਵਾਲ ਸਥਿਤ ਅਣਪਛਾਤੇ ਵਿਅਕਤੀ ਹਰਸ਼ ਪੰਜਾਬੀ ਢਾਬਾ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਕੇ ਲੈ ਗਏ। ਅਮਿਤ ਭਾਟੀਆ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਢਾਬੇ ਵਿੱਚੋਂ ਖਾਲੀ ਸਿਲੰਡਰ, ਇਨਵਰਟਰ ਦਾ ਬੈਟਰਾ, ਪਰਚੂਨ ਦਾ ਸਾਮਾਨ ਅਤੇ ਗੱਲੇ ਵਿੱਚ ਪਏ 1200 ਰੁਪਏ ਚੋਰੀ ਹੋਏ ਹਨ। ਪੁਲੀਸ ਨੇ ਇਸ ਸਬੰਧ ਵਿੱਚ ਸਫ਼ੀ ਮੁਹੰਮਦ ਵਾਸੀ ਪਿੰਡ ਟਿੱਬਾ ਅਤੇ ਪੱਪੀ ਵਾਸੀ ਮੇਹਰਬਾਨ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਅਰਬਨ ਅਸਟੇਟ ਫੇਸ-1 ਦੇ ਪਾਰਕ ’ਚੋਂ ਅਣਪਛਾਤੇ ਪੱਖੇ ਦੀ ਮੋਟਰ ਚੋਰੀ ਕਰਕੇ ਲੈ ਗਏ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement