ਡੇਂਗੂ ਤੋਂ ਬਚਾਅ ਬਾਰੇ ਜਾਗਰੂਕਤਾ
04:28 AM May 10, 2025 IST
ਪੱਤਰ ਪ੍ਰੇਰਕ
ਫਗਵਾੜਾ, 9 ਮਈ
ਐਂਟੀ ਲਾਰਵਾ ਟੀਮ ਵਲੋਂ ਮੁਹੱਲਾ ਭਗਤਪੁਰਾ, ਪ੍ਰੀਤ ਨਗਰ, ਡੱਡਲ ਮੁੱਹਲਾ ਵਿਖੇ ਘਰਾ ’ਚ ਜਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਲੋਕਾਂ ਦੇ ਘਰਾਂ ’ਚ ਪਾਣੀ ਨਾਲ ਭਰੇ ਹੋਏ ਕਨਟੇਨਰ ਜਿਵੇਂ ਕਿ ਕੂਲਰ, ਗਮਲੇ, ਫਰਿਜ਼ਾਂ ਦੀਆ ਟਰੇਆਂ ਆਦਿ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਕੰਟੇਨਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ। ਉਨ੍ਹਾਂ ਕੰਟੇਨਰਾਂ ’ਚੋਂ ਪਾਣੀ ਨੂੰ ਕਢਵਾਇਆ ਤੇ ਲਾਰਵਾ ਨਸ਼ਟ ਕੀਤਾ ਗਿਆ।
ਉਨ੍ਹਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਾਜੇਸ਼ ਚੰਦਰ, ਸਿਹਤ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ, ਬਲਿਹਾਰ ਚੰਦ, ਲਖਵਿੰਦਰ ਸਿੰਘ, ਮਨਜਿੰਦਰ ਸਿੰਘ, ਸੋਨਾ ਮੈਡਮ, ਮੋਹਿਤ ਕੁਮਾਰ, ਗੁਰਜੀਤ ਸਿੰਘ, ਮੁਕੁਲ ਕੁਮਾਰ, ਸੁਨੀਲ ਕੁਮਾਰ, ਮਨੀ ਕੁਮਾਰ, ਸਤਵੀਰ ਸਿੰਘ ਆਦਿ ਸ਼ਾਮਲ ਸਨ।
Advertisement
Advertisement
Advertisement