ਡਾ. ਅੰਬੇਡਕਰ ਸੁਸਾਇਟੀ ਦਾ ਵਫ਼ਦ ਐੱਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ
06:05 AM Mar 14, 2025 IST
ਖੰਨਾ: ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਵਫ਼ਦ ਨੇ ਕਰਮਜੀਤ ਸਿੰਘ ਸਿਫ਼ਤੀ ਦੀ ਅਗਵਾਈ ਹੇਠ ਐੱਸਸੀ ਕਮਿਸ਼ਨ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ। ਸੁਸਾਇਟੀ ਮੈਬਰਾਂ ਨੇ ਸ੍ਰੀ ਗੜ੍ਹੀ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਏ ਐੱਸਸੀ ਕਮਿਸ਼ਨ ਚੇਅਰਮੈਨ ਦੇ ਅਹੁਦੇ ਤੇ ਪੰਜਾਬ ਦੇ ਸੂਝਵਾਨ, ਪੜ੍ਹੇ ਲਿਖੇ, ਗਰੀਬਾਂ ਦੇ ਹਮਦਰਦ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਜਸਵੀਰ ਸਿੰਘ ਨੂੰ ਨਿਯੁਕਤ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ। ਸੁਸਾਇਟੀ ਮੈਂਬਰਾਂ ਨੇ ਉਨ੍ਹਾਂ ਨੂੰ ਐੱਸਸੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਜਿਸ ’ਤੇ ਸ੍ਰੀ ਗੜ੍ਹੀ ਨੇ ਸੁਸਾਇਟੀ ਮੈਬਰਾਂ ਨੂੰ ਭਰੋਸਾ ਦਿਵਾਇਆ ਕਿ ਸੁਸਾਇਟੀ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਤਨਦੇਹੀ ਨਾਲ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਸਾਡੇ ਸਮਾਜ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਤੀ ਵਿਤਕਰਾ ਜਾਂ ਧੱਕਾ ਹੋ ਰਿਹਾ ਹੋਵੇਗਾ ਉਨ੍ਹਾਂ ਦੇ ਸਾਹਮਣੇ ਲਿਆਂਦਾ ਜਾਵੇ। ਇਸ ਮੌਕੇ ਈਸ਼ਰ ਸਿੰਘ, ਪਾਲ ਸਿੰਘ ਕੈੜੇ, ਪ੍ਰੇਮ ਸਿੰਘ ਬੰਗੜ, ਸਵਰਨ ਸਿੰਘ ਛਿੱਬਰ ਤੇ ਹੋਰ ਹਾਜ਼ਰ ਸਨ।\B -ਨਿੱਜੀ ਪੱਤਰ ਪ੍ਰੇਰਕ\B
Advertisement
Advertisement