ਟੱਪਰੀਆਂ ’ਚ ਨਵਾਂ ਟਰਾਂਸਫਾਰਮਰ ਲੱਗਿਆ
05:10 AM Apr 02, 2025 IST
ਨੰਗਲ (ਪੱਤਰ ਪ੍ਰੇਰਕ): ਟੱਪਰੀਆਂ ਦੇ ਸਰਪੰਚ ਨੀਲਮ ਸੋਨੀ ਦੀ ਮਿਹਨਤ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪਿੰਡ ਵਿੱਚ ਨਵਾਂ ਟਰਾਂਸਫਾਰਮਰ ਲਗਾਇਆ ਗਿਆ। ਸਿੱਖਿਆ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਕਿਹਾ ਕਿ ਪੰਚਾਇਤੀ ਸਮਿਤੀ ਦੀਆਂ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਲੱਗਣ ਨਾਲ ਲਗਪਗ 100 ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਸੰਜੀਵ ਕੁਮਾਰ, ਲਾਲਾ ਤੇਲੂ ਰਾਮ, ਮੁਲਤਾਨ, ਤਿਲਕ ਰਾਜ, ਮਦਨ ਮੱਦੀ, ਸੋਹਣ ਲਾਲ, ਗੁਰਮੇਲ ਫੋਰਮੈਨ, ਬਿਜਲੀ ਵਿਭਾਗ ਦੇ ਅਧਿਕਾਰੀ ਭਾਗ ਸਿੰਘ, ਪਿੰਕੀ ਵਰਮਾ, ਪਵਨ ਕੁਮਾਰ ਆਦਿ ਹਾਜ਼ਰ ਸਨ।
Advertisement
Advertisement