ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੁੱਟੀਆਂ ਸੜਕਾਂ ਤੇ ਸਹੂਲਤਾਂ ਦੀ ਘਾਟ ਖ਼ਿਲਾਫ਼ ਧਰਨਾ

05:33 AM Apr 12, 2025 IST
featuredImage featuredImage
ਐੱਸਡੀਐੱਮ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ।
ਜਗਜੀਤ ਸਿੰਘ
Advertisement

ਮੁਕੇਰੀਆਂ, 11 ਅਪਰੈਲ

ਵਿਧਾਨ ਸਭਾ ਹਲਕਾ ਮੁਕੇਰੀਆ ਦੀਆਂ ਟੁੱਟੀਆਂ ਸੜਕਾਂ, ਨਾਜਾਇਜ਼ ਮਾਈਨਿੰਗ ਅਤੇ ਸਹੂਲਤਾਂ ਦੀ ਵੱਡੀ ਘਾਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਸਮਰਥਕਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ।

Advertisement

ਸਰਬਜੋਤ ਸਾਬੀ ਨੇ ਕਿਹਾ ਕਿ ਹਲਕੇ ਅੰਦਰ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੈ, ਜਿਸ ਨੂੰ ਰੋਕਣ ਲਈ ਸਰਕਾਰ ਤੇ ਅਫ਼ਸਰਸ਼ਾਹੀ ਅਸਫ਼ਲ ਰਹੀ ਹੈ। ਪੇਂਡੂ ਲਿੰਕ ਸੜਕਾਂ ਖੱਡਿਆਂ ਦਾ ਰੂਪ ਧਾਰਨ ਕਰ ਗਈਆਂ ਹਨ ਅਤੇ ਸ਼ਹਿਰੀ ਸੰਪਰਕ ਸੜਕਾਂ ਦੀ ਮੁਰੰਮਤ ਲੰਬੇ ਸਮੇਂ ਬਾਅਦ ਵੀ ਨਹੀਂ ਹੋ ਰਹੀ। ਸੱਤਾਧਾਰੀ ਆਗੂਆਂ ’ਤੇ ਟਿੱਪਣੀ ਕਰਦਿਆਂ ਸਾਬੀ ਨੇ ਕਿਹਾ ਕਿ ਮੁਕੇਰੀਆਂ ਹਲਕੇ ਤੋਂ ਚੋਣ ਲੜ ਕੇ ਜਿੱਤਣ ਅਤੇ ਹਾਰਨ ਵਾਲੇ ਆਗੂ ਅੱਜ ਗਾਇਬ ਹਨ।

ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਹਾਜੀਪੁਰ ਤੇ ਮੁਕੇਰੀਆਂ ਦੇ ਹਸਪਤਾਲਾਂ ਨੂੰ ਅੱਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ। ਬਿਮਾਰਾਂ ਨੂੰ ਸਿਹਤ ਸਹੂਲਤਾਂ ਲਈ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਇਲਾਜ਼ ਲਈ ਜਾਣ ਵਾਸਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਇੱਥੋਂ ਤੱਕ ਕਿ ਡਿਲੀਵਰੀ ਕੇਸਾਂ ਨੂੰ ਮੁਕੇਰੀਆਂ ਤੋਂ ਜਲੰਧਰ ਤੇ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। ਹਾਜੀਪੁਰ ਪੁਲੀਸ ਥਾਣਾ ਖਾਲ੍ਹੀ ਪਿਆ ਹੈ ਅਤੇ ਤਹਿਸੀਲਾਂ ਵਿੱਚ ਲੋਕ ਰਜਿਸਟਰੀਆਂ ਕਰਵਾਉਣ ਲਈ ਖੱਜਲ ਹੋ ਰਹੇ ਹਨ। ਧਰਨੇ ਦੇ ਅੰਤ ਵਿੱਚ ਮੁੱਖ ਮੰਤਰੀ ਦੇ ਨਾਮ ਇੱਕ ਮੈਮੋਰੰਡਮ ਤਹਿਸੀਲਦਾਰ ਮੁਕੇਰੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਗੇਰਾ, ਬਲਦੇਵ ਸਿੰਘ ਕੌਲਪੁਰ, ਅਨਿਲ ਠਾਕੁਰ, ਬੀਬੀ ਬਲਵੀਰ ਕੌਰ ਬੇਲਾ ਸਰਿਆਣਾ, ਚੀਫ ਨਿਰਮਲ ਸਿੰਘ ਟਾਂਡਾ ਰਾਮ ਸਹਾਇ, ਹਰਭਜਨ ਸਿੰਘ ਮਹਿੰਦੀਪੁਰ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਰਵਿੰਦਰ ਸਿੰਘ ਪਾੜ੍ਹਾ, ਮੇਜਰ ਸਿੰਘ ਮਹਿਤਪੁਰ, ਹਰਮਨ ਸਿੰਘ ਚੱਕ, ਮਨਜੀਤ ਸਿੰਘ ਕੌਲਪੁਰ, ਜਗਤਾਰ ਸਿੰਘ ਪੋਤਾ, ਗੁਰਜਿੰਦਰ ਸਿੰਘ ਚੱਕ, ਤਜਿੰਦਰ ਪਾਲ ਸਿੰਘ ਗੋਦੜਾ, ਲਖਬੀਰ ਸਿੰਘ ਮਾਨਾ, ਬਲਬੀਰ ਸਿੰਘ ਟੀਟਾ, ਮਨਮੋਹਣ ਸਿੰਘ ਐੱਮਸੀ ਹਾਜ਼ਰ ਸਨ।

Advertisement