ਟੀਬੀ ਬਾਰੇ ਜਾਗਰੂਕਤਾ ਪ੍ਰੋਗਰਾਮ
05:44 AM Mar 27, 2025 IST
ਬਲਾਚੌਰ: ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿੱਚ ਟੀਬੀ ਰੋਗ ਦੇ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਕਰਵਾਇਆ। ਪ੍ਰੋਗਰਾਮ ਕੋਆਰਡੀਨੇਟਰ ਰਤਨ ਕੌਰ ਨੇ ਦੱਸਿਆ ਕਿ ਇਸ ਸੈਸ਼ਨ ਦੀ ਅਗਵਾਈ ਡਾ. ਕਮਲ ਦੀਪ ਐੱਮਬੀਬੀਐੱਸ, ਐੱਮਡੀ-ਪਲਮਨਰੀ ਮੈਡੀਸਨ/ਛਾਤੀ ਅਤੇ ਟੀਬੀ ਨੇ ਕੀਤੀ, ਜੋ ਕਿ ਸਿਵਲ ਹਸਪਤਾਲ, ਰੋਪੜ ਵਿੱਚ ਮਾਹਿਰ ਜ਼ਿਲ੍ਹਾ ਟੀਬੀ ਅਫ਼ਸਰ ਹਨ। ਡਾ. ਕਮਲ ਦੀਪ ਨੇ ਟੀਬੀ ਦੀਆਂ ਵੱਖ-ਵੱਖ ਕਿਸਮਾਂ, ਲੱਛਣਾਂ, ਉਪਲਬਧ ਇਲਾਜਾਂ ਅਤੇ ਡਾਇਗਨੌਸਟਿਕ ਟੈਸਟਾਂ ਬਾਰੇ ਦੱਸਿਆ। ਯੂਨੀਵਰਸਿਟੀ ਦੀ ਐਨਐਸਐਸ ਟੀਮ ਨੇ ਡਾ. ਕਮਲ ਦੀਪ ਦਾ ਧੰਨਵਾਦ ਕੀਤਾ। ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਐੱਲਟੀਐੱਸਯੂ ਪੰਜਾਬ, ਡਾ. ਪਰਵਿੰਦਰ ਸਿੰਘ ਵਾਈਸ ਚਾਂਸਲਰ ਐੱਲਟੀਐੱਸਯੂ ਨੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement
Advertisement