ਟਰਾਈਡੈਂਟ ਗਰੁੱਪ ਵੱਲੋਂ ਕੈਂਪ ’ਚ ਮਰੀਜ਼ਾਂ ਦੀ ਜਾਂਚ
06:54 AM Apr 26, 2025 IST
ਬਰਨਾਲਾ: ਅਰੁਣ ਮੈਮੋਰੀਅਲ ਹਾਲ ਵਿੱਚ ਟਰਾਈਡੈਂਟ ਗਰੁੱਪ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਸਰ ਜਾਂਚ ਕੈਂਪ ’ਚ ਅੱਜ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ਾਂ ਨੇ ਸਿਹਤ ਦੀ ਜਾਂਚ ਕਰਵਾਈ। ਟਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਵੱਲੋਂ ਲਾਏ 10 ਦਿਨਾਂ ਕੈਂਸਰ ਚੈੱਕਅਪ ਕੈਂਪ ’ਚ ਆਲੇ ਦੁਆਲੇ ਦੇ ਪਿੰਡਾਂਕਸਬਿਆਂਮਾਨਸਾ ਅਤੇ ਸੰਗਰੂਰ ਤੋਂ ਵੀ ਲੋਕ ਚੈੱਕਅਪ ਕਰਵਾਉਣ ਲਈ ਆ ਰਹੇ ਹਨ। ਵਰਲਡ ਕੇਅਰ ਕੈਂਸਰ ਸੋਸਾਇਟੀ ਦੇ ਸੀਨੀਅਰ ਡਾਕਟਰਾਂ ਵੱਲੋਂ ਕੈਂਸਰ ਦੇ ਮੁੱਖ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement