ਝਪਟਮਾਰ ਕਾਬੂ
06:55 AM Apr 19, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਥਾਣਾ ਜੋਧੇਵਾਲ ਦੇ ਇਲਾਕੇ ਢਿੱਲੋਂ ਗਰਾਉਂਡ ਪਾਸ ਨੂਰਵਾਲਾ ਰੋਡ ਵਿੱਚ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਏ ਮੁਜ਼ਰਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਨਿਊ ਗੋਬਿੰਦਪੁਰਾ ਅਜਾਦ ਨਗਰ ਬਹਾਦਰਕੇ ਰੋਡ ਵਾਸੀ ਸਬੀਨਾ ਪੈਦਲ ਬਾਜ਼ਾਰ ਜਾ ਰਹੀ ਸੀ ਤਾਂ ਨੂਰਵਾਲਾ ਰੋਡ ’ਤੇ ਪਿਛਲੇ ਪਾਸੇ ਤੋਂ ਅਣਪਛਾਤਾ ਮੋਟਰਸਾਈਕਲ ਸਵਾਰ ਆਇਆ ਤੇ ਉਸ ਦਾ ਪਰਸ ਖੋਹ ਕੇ ਐ ਗਿਆ। ਉਸ ਨੇ ਦੱਸਿਆ ਕਿ ਪਰਸ ਵਿੱਚ 300 ਰੁਪਏ ਅਤੇ ਮੋਬਾਈਲ ਫੋਨ ਸੀ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਪੁਲੀਸ ਵੱਲੋਂ ਭੁਪਿੰਦਰ ਸਿੰਘ ਵਾਸੀ ਪਿੰਡ ਭਾਮੀਆਂ ਤਾਜਪੁਰ ਰੋਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Advertisement
Advertisement