ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਰਿਲੀਜ਼
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਮਈ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਵੱਲੋਂ ਨਵੇਂ ਸੈਸ਼ਨ ਦੀ ਮੀਟਿੰਗ ਜ਼ੋਨ ਦੇ ਦਫਤਰ ਵਿਖੇ ਹੋਈ। ਇਸ ਵਿੱਚ ਜ਼ੋਨ ਦੀਆਂ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਮੈਗਜ਼ੀਨ ‘ਤਰਕਸ਼ੀਲ’ ਦਾ ਨਵਾਂ ਅੰਕ ਲੋਕ ਅਰਪਣ ਕਰਨ ਦੇ ਨਾਲ ਨਾਲ ਪਿਛਲੇ ਸਮੇਂ ਵਿੱਚ ਰਹੀਆਂ ਘਾਟਾਂ ਅਤੇ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਸਮੇਂ ਹੋਈ ਚਰਚਾ ਵਿੱਚ ਤਰਕਸ਼ੀਲ ਮੈਗਜ਼ੀਨ ਦੀ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ। ਜ਼ੋਨ ਜਥੇਬੰਦਕ ਮੁਖੀ ਜਸਵੰਤ ਜੀਰਖ ਨੇ ਕਿਹਾ ਕਿ ਕਈ ਪ੍ਰਚੱਲਤ ਅੰਧਵਿਸ਼ਵਾਸੀ ਮਾਨਤਾਵਾਂ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਨਾ ਉਤਰਨ ਕਾਰਨ, ਰੂੜ੍ਹੀਵਾਦੀ ਧਾਰਮਿਕਤਾ ਦੇ ਧਾਰਨੀਆਂ ਵੱਲੋਂ ਤਰਕਸ਼ੀਲ ਵਿਚਾਰਾਂ ਦੇ ਪਸਾਰੇ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਵੱਖ ਵੱਖ ਇਕਾਈਆਂ ਦੇ ਆਗੂਆਂ ਵਿੱਤ ਮੁਖੀ ਧਰਮਪਾਲ ਸਿੰਘ, ਸਾਹਿਤ ਵੈਨ ਮੁਖੀ ਮੋਹਨ ਬਡਲਾ, ਸਭਿਆਚਾਰਕ ਮੁਖੀ ਸ਼ਮਸ਼ੇਰ ਨੂਰਪੁਰੀ, ਮੀਡੀਆ ਮੁਖੀ ਹਰਚੰਦ ਭਿੰਡਰ, ਮਾਨਸਿਕ ਸਿਹਤ ਮੁਖੀ ਕਮਲਜੀਤ ਬੁਜਰਗ, ਮੁਖੀ ਲੁਧਿਆਣਾ ਇਕਾਈ ਬਲਵਿੰਦਰ ਸਿੰਘ, ਮਾਸਟਰ ਕਰਨੈਲ ਸਿੰਘ ਇਕਾਈ ਸੁਧਾਰ, ਕਰਤਾਰ ਵੀਰਾਨ ਮੁਖੀ ਜਗਰਾਓਂ, ਮਾ ਰਾਜ ਕੁਮਾਰ ਆਦਿ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।
ਤਰਕਸ਼ੀਲ ਸੁਸਾਇਟੀ ਦੇ ਮੈਗਜ਼ੀਨ ਦਾ ਨਵਾਂ ਅੰਕ ਰਿਲੀਜ਼ ਕਰਦੇ ਹੋਏ ਅਹੁਦੇਦਾਰ। -ਫੋਟੋ: ਬਸਰਾ