ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਬਾਰੇ ਮੀਟਿੰਗ
05:52 AM Apr 18, 2025 IST
ਪੱਤਰ ਪ੍ਰੇਰਕਸੁਨਾਮ ਊਧਮ ਸਿੰਘ ਵਾਲਾ, 17 ਅਪਰੈਲ
Advertisement
ਸਿੱਖ ਕੌਮ ਦੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਵਿਸ਼ਵਕਰਮਾ ਭਵਨ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦਿਉਸੀ ਦੀ ਪ੍ਰਧਾਨਗੀ ਹੇਠ ਸਥਾਨਕ ਵਿਸ਼ਵਕਰਮਾ ਭਵਨ ਵਿੱਚ ਮੀਟਿੰਗ ਹੋਈ। ਜਿਸ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਪਾਸ ਕੀਤੇ ਗਏ ਮਤਿਆਂ ਅਨੁਸਾਰ ਇਸ ਦਿਹਾੜੇ ਨੂੰ ਸ਼ਰਧਾ ਉਤਸਾਹ ਨਾਲ ਮਨਾਉਣ ਲਈ ਜੱਸਾ ਸਿੰਘ ਰਾਮਗੜ੍ਹੀਆ ਕਲੱਬ ਦੇ ਸਹਿਯੋਗ ਨਾਲ 2 ਮਈ ਨੂੰ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ ਚਾਰ ਮਈ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਕਮੇਟੀ ਦੇ ਚੇਅਰਮੈਨ ਅਜੈਬ ਸਿੰਘ ਸੱਗੂ, ਕੁਲਦੀਪ ਸਿੰਘ ਸੱਗੂ, ਮੱਖਣ ਸਿੰਘ ਰਾਮਾ, ਪਲਵਿੰਦਰ ਸਿੰਘ ਦਿਉਸੀ ਤੇ ਵਿੱਕੀ ਹੁੰਝਣ ਆਦਿ ਹਾਜ਼ਰ ਸਨ।
Advertisement
Advertisement