ਜੈਤੋਈ ਦਾ 100ਵਾਂ ਜਨਮ ਦਿਨ ਮਨਾਉਣ ਸਬੰਧੀ ਮੀਟਿੰਗ 16 ਨੂੰ
04:09 AM Mar 13, 2025 IST
ਪੱਤਰ ਪ੍ਰੇਰਕ
Advertisement
ਜੈਤੋ, 12 ਮਾਰਚ
ਦੀਪਕ ਜੈਤੋਈ ਮੰਚ ਜੈਤੋ ਵੱਲੋਂ ਉਸਤਾਦ ਗ਼ਜ਼ਲਗੋ ਤੇ ਪੰਜਾਬੀ ਗੀਤਕਾਰੀ ਵਿੱਚ ਉੱਚਾ ਮੁਕਾਮ ਰੱਖਣ ਵਾਲੇ ਕਵੀ ਦੀਪਕ ਜੈਤੋਈ ਦਾ 100ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਵਜੋਂ 16 ਮਾਰਚ ਨੂੰ ਮੀਟਿੰਗ ਸੱਦੀ ਗਈ ਹੈ। ਮੰਚ ਦੇ ਆਗੂਆਂ ਦਰਸ਼ਨ ਸਿੰਘ ਬਰਾੜ ਤੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਦੱਸਿਆ ਕਿ ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਸਥਾਨਕ ਪੈਨਸ਼ਨਰਜ਼ ਭਵਨ ਵਿੱਚ ਹੋਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਜਨਾਬ ਦੀਪਕ ਜੈਤੋਈ ਦਾ 100ਵਾਂ ਜਨਮ ਦਿਨ (18 ਅਪਰੈਲ) ਮਨਾਉਣ ਸਬੰਧੀ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਹਾਜ਼ਰ ਸ਼ਾਇਰਾਂ ਵੱਲੋਂ ਕਵੀ ਦਰਬਾਰ ’ਚ ਆਪਣੇ ਕਲਾਮ ਪੇਸ਼ ਕੀਤੇ ਜਾਣਗੇ।
Advertisement
Advertisement