ਜੀਟੀਬੀ ਖਾਲਸਾ ਕਾਲਜ ਨੂੰ ਮਿਲਿਆ ‘ਜਲ ਸਥਿਰਤਾ’ ਪੁਰਸਕਾਰ
ਦਸੂਹਾ, 26 ਮਾਰਚ
ਇਥੇ ਲੜਕੀਆਂ ਦੀ ਸਿਰਮੌਰ ਅਕਾਦਮਿਕ ਸੰਸਥਾ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਨੂੰ ਨੈਸ਼ਨਲ ਐਜ਼ੂਟਰੱਸਟ ਆਫ ਇੰਡੀਆ ਵੱਲੋਂ ਜਲ ਸਥਿਰਤਾ ਪੁਰਸਕਾਰ 2025-26 ਨਾਲ ਨਿਵਾਜਿਆ ਗਿਆ ਹੈ। ਵਿਸ਼ਵ ਜਲ ਦਿਵਸ ਮੌਕੇ ਕਾਲਜ ਵਿੱਚ ਨੈਸ਼ਨਲ ਐਜ਼ੂਟਰੱਸਟ ਆਫ ਇੰਡੀਆ ਵੱਲੋਂ ‘ਵਾਟਰ ਸਥਿਰਤਾ ਅਤੇ ਕੰਜਰਵੇਸ਼ਨ’ ਵਿਸ਼ੇ ਨਾਲ ਸਬੰਧਤ ਵੇਸਟ ਵਾਟਰ ਕੇਸ ਸਟੱਡੀ ਕਰਵਾਈ ਗਈ। ਜਿਸ ਵਿੱਚ 52 ਕਾਲਜਾਂ ਨੇ ਹਿੱਸਾ ਲਿਆ। ਜਿਸ ਵਿੱਚ ਜੀਟੀਬੀ ਖਾਲਸਾ ਕਾਲਜ ਦੀਆਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ 10 ਵਿਦਿਆਰਥਣਾਂ ਨੇ ਜੀਵ ਵਿਭਾਗ ਦੇ ਪ੍ਰੋ. ਡਾ. ਜਵੰਤ ਕੌਰ ਦੇ ਸਹਿਯੋਗ ਨਾਲ ਪ੍ਰਿੰ. ਡਾ. ਵਰਿੰਦਰ ਕੌਰ ਦੀ ਸਰਪ੍ਰਸਤੀ ਹੇਠ ਹਿੱਸਾ ਲਿਆ। ਇਸ ਰਿਸਰਚ ਪਲਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜੀਟੀਬੀ ਖਾਲਸਾ ਕਾਲਜ ਦਸੂਹਾ ਨੂੰ ਇਸ ਵਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਕੇਸ ਸਟੱਡੀ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਇੰਚਾਰਜ ਡਾ. ਜਵੰਤ ਕੌਰ ਨੂੰ ਵੀ ਉਨ੍ਹਾਂ ਦੇ ਯੋਗਦਾਨ ਅਤੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਨੈਸ਼ਨਲ ਐਜ਼ੂਟਰੱਸਟ ਆਫ ਇੰਡੀਆ ਦੇ ਸੀਈਓ ਦਾ ਧੰਨਵਾਦ ਕਰਦਿਆ ਕਾਲਜ ਦੇ ਐਨਐਸਐਸ ਵਿਭਾਗ, ਰੈਡ ਰਿਬਨ ਅਤੇ ਈਕੋ ਕਲੱਬ ਦੇ ਵੱਡਮੁੱਲੇ ਸਹਿਯੋਗ ਦੀ ਸ਼ਲਾਘਾ ਕੀਤੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਮੈਨੇਜਰ ਦੀਪਗਗਨ ਸਿੰਘ ਗਿੱਲ, ਡੀਨ ਡਾ. ਰੁੁਪਿੰਦਰ ਕੌਰ ਰੰਧਾਵਾ ਇਸ ਉਪੱਲਬਧੀ ਦਾ ਸਿਹਰਾ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਅਤੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਸਿਰ ਬੰਨ੍ਹਿਆ। ਇਸ ਮੋਕੇ ਵਾਈਸ ਪ੍ਰਿੰ. ਜੋਤੀ ਸੈਣੀ, ਨੋਡਲ ਅਫਸਰ ਅਸਿ. ਪ੍ਰੋ. ਸੁੁਮੇਲੀ, ਸਾਇੰਸ ਵਿਭਾਗ ਦੇ ਮੁੁਖੀ ਪ੍ਰੋ. ਅਕਾਂਕਸ਼ਾ ਸਮੇਤ ਸਾਇੰਸ ਵਿਭਾਗ ਦੇ ਸਮੂਹ ਅਧਿਆਪਕ ਮੌਜੂਦ ਸਨ।