ਜਿੰਮ ਅੱਗਿਓਂ ਮੋਟਰਸਾਈਕਲ ਚੋਰੀ; ਔਰਤ ਤੋਂ ਬੈਗ ਝਪਟਿਆ
06:33 AM Apr 13, 2025 IST
ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਅਪਰੈਲ
ਦੇਰ ਸ਼ਾਮ ਚੋਰ ਇੱਕ ਜਿੰਮ ਅੱਗੇ ਖੜਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਪੀੜਤ ਨੌਜਵਾਨ ਜਗਜੀਤ ਸਿੰਘ ਖੁਰਮੀ ਨੇ ਦੱਸਿਆ ਕਿ ਉਹ ਕੈਂਚੀਆਂ ਰੋਡ ’ਤੇ ਸਥਿੱਤ ਜਿੰਮ ਅੱਗੇ ਆਪਣਾ ਮੋਟਰ ਸਾਈਕਲ ਖੜ੍ਹਾ ਕਰਕੇ ਜਿੰਮ ਵਿੱਚ ਗਿਆ ਸੀ। ਜਦੋਂ ਬਾਹਰ ਆ ਕੇ ਦੇਖਿਆ, ਤਾਂ ਮੋਟਰਸਾਈਕਲ ਗਾਇਬ ਸੀ। ਇਸ ਸੀਸੀਟੀਵੀ ਫੁਟੇਜ਼ ਵਿੱਚ ਚੋਰ ਮੋਟਰਸਾਈਕਲ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਦੂਜੀ ਘਟਨਾ ਵਿੱਚ ਲੁਟੇਰੇ ਤੇਜ਼ਧਾਰ ਹਥਿਆਰ ਨਾਲ ਡਰਾ ਕੇ ਇੱਕ ਪੈਦਲ ਜਾ ਰਹੀ ਔਰਤ ਦਾ ਬੈਗ ਖੋਹ ਕੇ ਫਰਾਰ ਹੋ ਗਏ। ਇਨ੍ਹਾਂ ਘਟਨਾਵਾਂ ਕਾਰਨ ਸ਼ਹਿਰ ਵਿੱਚ ਡਰ ਦਾ ਮਹੌਲ ਬਣਆ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਜਿਲ੍ਹਾ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
Advertisement
Advertisement