ਜ਼ਮੀਨਾਂ ਨੂੰ ਦਰਿਆ ’ਚ ਰੁੜ੍ਹਨ ਤੋਂ ਬਚਾਉਣ ਦਾ ਕੰਮ ਸ਼ੁਰੂ
01:35 PM May 09, 2023 IST
ਪਠਾਨਕੋਟ: ਹਲਕਾ ਸੁਜਾਨਪੁਰ ਦੇ ਪਿੰਡ ਨਰਾਇਣਪੁਰ ਅਤੇ ਹਾੜਾ ਵਿੱਚ ਠਾਕੁਰ ਅਮਿਤ ਸਿੰਘ ਮੰਟੂ ਨੇ ਚੱਕੀ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਲੱਗ ਰਹੇ ਭੂਮੀ ਦੇ ਖੋਰੇ ਨੂੰ ਬਚਾਉਣ ਲਈ 16-16 ਲੱਖ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਵਾਏ। ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ, ਐਸਡੀਓ ਸੰਜੀਵ ਸੈਣੀ, ਸਰਪੰਚ ਕਲਿਆਣ ਸਿੰਘ, ਰੋਸ਼ਨ ਸ਼ਰਮਾ, ਰਕਸ਼ਾ ਦੇਵੀ ਤੇ ਕਰਮ ਚੰਦ, ਪੁਰੀ ਸਿੰਘ, ਰਾਣਾ ਪਠਾਨੀਆ, ਰੋਹਿਤ ਸ਼ਰਮਾ, ਸੰਨੀ ਸਿੰਘ, ਰੌਕੀ ਪਠਾਨੀਆ, ਮੁੰਨਾ ਪਠਾਨੀਆ, ਲਾਲਦੀਨ, ਬਿੱਲਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਸ੍ਰੀ ਮੰਟੂ ਨੇ ਕਰੇਟ ਵਾਇਰ ਦੇ ਕੰਮਾਂ ਦਾ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਨਰਾਇਣਪੁਰ ਅਤੇ ਹਾੜਾ ਪਿੰਡਾਂ ਦੀ ਜ਼ਮੀਨ ਨਾਲ ਲੱਗਦੇ ਚੱਕੀ ਦਰਿਆ ਦੇ ਪਾਣੀ ਦੇ ਖ਼ਤਰੇ ਹੇਠ ਆ ਚੁੱਕੀ ਹੈ। ਜ਼ਮੀਨਾਂ ਬਚਾਉਣ ਲਈ 16-16 ਲੱਖ ਰੁਪਏ ਦੇ ਕਰੇਟ ਬੰਨ੍ਹੇ ਜਾਣਗੇ। ਇਹ ਕੰਮ ਦੋਵਾਂ ਪਿੰਡਾਂ ਦੀਆਂ ਬਣਾਈਆਂ ਗਈਆਂ ਵਾਟਰਸ਼ੈਡ ਮੈਨੇਜਮੈਂਟ ਕਮੇਟੀਆਂ ਕਰਵਾਉਣਗੀਆਂ। -ਪੱਤਰ ਪ੍ਰੇਰਕ
Advertisement
Advertisement