ਜਵੱਦੀ ਟਕਸਾਲ ਵਿੱੱਚ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਸਮਾਗਮ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਪੁੱਜਕੇ ਨਾਮ ਬਾਣੀ ਦਾ ਲਾਹਾ ਖੱਟਿਆ। ਇਸ ਮੌਕੇ ਆਖੰਡ ਪਾਠ ਦੇ ਭੋਗ ਪਾਉਣ ਮਗਰੋਂ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਰਾਗਾਂ ਅਧਾਰਿਤ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ।
ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਸਾਹਿਬ ਦੇ ਵੇਲਿਆਂ ਅਤੇ ਅਜੋਕੇ ਵਕਤ ਦੇ ਹਾਲਾਤਾਂ ਦੇ ਮੱਦੇਨਜ਼ਰ ਸੁਚੇਤ ਕਰਦਿਆਂ ਫ਼ੁਰਮਾਇਆ ਕਿ ਅੱਜ ਸਿੱਖ ਮਾਨਸਿਕਤਾ ਨੂੰ ਖੌਰਾ ਲਾਉਣ ਹਿੱਤ ਕਈ ਤਰ੍ਹਾਂ ਦੇ ਤਾਣੇ-ਬਾਣੇ ਬੁਣੇ ਜਾ ਰਹੇ ਹਨ। ਸਿੱਖ ਸੰਸਥਾਵਾਂ ਅਤੇ ਧਾਰਮਿਕ ਅਦਾਰਿਆਂ 'ਚ ਖੁੱਲ੍ਹੇ-ਆਮ ਦਖਅੰਦਾਜ਼ੀ, ਸਿੱਖਾਂ ਦੀ ਰਹੁਰੀਤ 'ਚ ਰਲਾ ਪਾਉਣ ਦੇ ਜੋ ਵੀ ਯਤਨ ਹੋ ਰਹੇ ਹਨ, ਉਹ ਆਉਣ ਵਾਲੀ ਸਿੱਖ ਪਨੀਰੀ ਨੂੰ ਭੁਲੇਖਿਆਂ ਵਿੱਚ ਪਾਉਣ ਅਤੇ ਸਿੱਖੀ-ਸ੍ਰੋਤਾਂ ਤੋਂ ਟੁੱਟ ਜਾਣ ਲਈ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਆਤਮਾ ਦੀ ਖੁਰਾਕ ਹੈ ਇਸ ਲਈ ਸਾਨੂੰ ਗੁਰਬਾਣੀ ਦੇ ਜਾਪ ਕਰਦਿਇਂਂ ਆਪਣਾ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ।