ਜਦੋਂ ਪ੍ਰਸ਼ੰਸਕਾਂ ਨੇ ਅਮਿਤਾਭ ਬੱਚਨ ਨੂੰ ਫਾਲੋਅਰਜ਼ ਵਧਾਉਣ ਦੇ ਢੰਗ ਦੱਸੇ
06:09 AM Apr 15, 2025 IST
ਚੰਡੀਗੜ੍ਹ:
Advertisement
ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਪਣੇ ਪ੍ਰਸ਼ੰਸਕਾਂ ਤੋਂ ਸੋਸ਼ਲ ਮੀਡੀਆ ’ਤੇ ਆਪਣੇ ਫਾਲੋਅਰਜ਼ ਵਧਾਉਣ ਦਾ ਤਰੀਕਾ ਪੁੱਛਿਆ। ਉਨ੍ਹਾਂ ਐੱਕਸ ’ਤੇ ਕਿਹਾ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਓ, ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 4.9 ਕਰੋੜ (49 ਮਿਲੀਅਨ) ਤੋਂ ਨਹੀਂ ਟੱਪ ਰਹੀ। ਉਨ੍ਹਾਂ ਇਹ ਗਿਣਤੀ 5 ਕਰੋੜ (50 ਮਿਲੀਅਨ) ਕਰਨ ਲਈ ਲੋਕਾਂ ਕੋਲੋਂ ਸੁਝਾਅ ਮੰਗੇ। ਇਸ ਮਗਰੋਂ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਟਿੱਪਣੀਆਂ ਦੀ ਝੜੀ ਲਾ ਦਿੱਤੀ। ਕੁੱਝ ਨੇ ਰੀਲਾਂ ਸਾਂਝੀਆਂ ਕਰਨ ਲਈ ਕਿਹਾ ਅਤੇ ਕੁਝ ਨੇ ਜਯਾ ਬੱਚਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਸਲਾਹ ਦਿੱਤੀ। ਇੱਕ ਨੇ ਮਜ਼ਾਕ ਵਿੱਚ ਕਿਹਾ, ‘ਜਯਾ ਜੀ ਨਾਲ ਇੱਕ ਵਾਰ ਕਲੇਸ਼ ਕਰ ਲਓ ਅਤੇ ਉਸ ਦੀ ਵੀਡੀਓ ਸਾਨੂੰ ਭੇਜ ਦਿਓ।’ ਇੱਕ ਨੇ ਕਿਹਾ, ‘ਪੈਟਰੋਲ ਦੀਆਂ ਕੀਮਤਾਂ ’ਤੇ ਇੱਕ ਵਾਰ ਟਿੱਪਣੀ ਕਰੋ ਅਤੇ ਦੇਖੋ ਕੀ ਹੁੰਦਾ ਹੈ।’ ਇਸੇ ਤਰ੍ਹਾਂ ਇੱਕ ਹੋਰ ਨੇ ਕਿਹਾ, ‘ਰੇਖਾ ਜੀ ਨਾਲ ਸੈਲਫੀ ਸਾਂਝੀ ਕਰੋ ਅਤੇ ਫਿਰ ਦੇਖੋ, ਧੰਨਵਾਦ ਬਾਅਦ ਵਿਚ ਬੋਲ ਦਿਓ।’ -ਟਨਸ
Advertisement
Advertisement