ਛੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ
04:25 AM Feb 02, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 1 ਫਰਵਰੀ
ਪੁਲੀਸ ਨੇ ਜ਼ਿਲ੍ਹੇ ਨਾਲ ਸਬੰਧਤ ਛੇ ਨਸ਼ਾ ਤਸਕਰਾਂ ਦੀ 4.55 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਹੈ| ਐੱਸ ਐੱਸਪੀ ਅਭਿਮੰਨਿਓ ਰਾਣਾ ਨੇ ਅੱਜ ਇਥੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿੱਚ ਗੁਰਦੇਵ ਸਿੰਘ ਵਾਸੀ ਮਾਲੂਵਾਲ (ਥਾਣਾ ਝਬਾਲ) ਦੀ 1.8 ਕਰੋੜ ਰੁਪਏ, ਪਿਸ਼ੌਰਾ ਸਿੰਘ ਵਾਸੀ ਬੋਪਾਰਾਏ ਮਾਡਲ ਦੀ 1.8 ਕਰੋੜ, ਕਿਰਪਾਲ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੀ 38.4 ਲੱਖ, ਮਲਕੀਤ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੀ 54.8 ਲੱਖ, ਜਗਰੂਪ ਸਿੰਘ ਵਾਸੀ ਮਾਨਿਚਾਹਲ ਦੀ 49 ਲੱਖ ਅਤੇ ਮਾਨੋਚਾਹਲ ਦੇ ਹੀ ਵਾਸੀ ਸ਼ੇਰ ਸਿੰਘ ਦੀ 24.60 ਲੱਖ ਰੁਪਏ ਦੀ ਜਾਇਦਾਦ ਸ਼ਾਮਲ ਹੈ| ਐੱਸਐੱਸਪੀ ਨੇ ਕਿਹਾ ਕਿ ਪੁਲੀਸ ਦੀ ਇਹ ਕਾਰਵਾਈ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਚਿਤਾਵਨੀ ਹੈ। ਇਸ ਨਾਲ ਸਮਾਜ ਵਿਚੋਂ ਨਸ਼ਿਆਂ ਦਾ ਕੋਹੜ ਖਤਮ ਕਰਨ ਵਿੱਚ ਮਦਦਗਾਰ ਮਿਲੇਗੀ। ਪ
Advertisement
Advertisement