ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁ਼ੁਦਕੁਸ਼ੀ
ਤਰਨ ਤਾਰਨ, 13 ਮਾਰਚ
ਇੱਥੇ ਪਿੰਡ ਮਰਹਾਣਾ ਵਾਸੀ ਜੁਗਰਾਜ ਸਿੰਘ (45) ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਲੈ ਆਤਮ ਹੱਤਿਆ ਕਰ ਲਈ ਹੈ| ਉਸ ਦੀ ਲਾਸ਼ ਪਰਿਵਾਰ ਨੂੰ ਬੀਤੀ ਸ਼ਾਮ ਪਿੰਡ ਦੇ ਬੰਦ ਪਏ ਭੱਠੇ ਤੋਂ ਬਰਾਮਦ ਹੋਈ ਹੈ| ਮ੍ਰਿਤਕ ਕੋਲੋਂ ਇੱਕ ਖ਼ੁਦਕੁਸ਼ੀ ਨੋਟ ਅਤੇ ਜ਼ਹਿਰੀਲੀ ਦਵਾਈ ਦੀ ਸ਼ੀਸ਼ੀ ਬਰਾਮਦ ਹੋਈ ਹੈ| ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਪ੍ਰਾਪਰਟੀ ਡੀਲਿੰਗ ਦਾ ਧੰਦਾ ਕਰਦੇ ਪਿੰਡ ਸਰਹਾਲੀ ਵਾਸੀ ਬੌਬੀ, ਡਾ. ਕੁਲਦੀਪ ਸਿੰਘ, ਸੱਤਾ, ਜੱਟਾ ਪਿੰਡ ਦੇ ਵਾਸੀ ਨਿਸ਼ਾਨ ਸਿੰਘ ਆੜ੍ਹਤੀ, ਮਰਹਾਣਾ ਦੇ ਵਾਸੀ ਜਗਤਾਰ ਸਿੰਘ ਜੱਗਾ ਅਤੇ ਉਸ ਦੇ ਲੜਕੇ ਅਮਨਦੀਪ ਸਿੰਘ ਨੇ 18 ਸਾਲ ਪਹਿਲਾਂ ਜੁਗਰਾਜ ਸਿੰਘ ਦੀ ਜ਼ਮੀਨ ਖਰੀਦਣ ’ਤੇ 13 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਉਸ ਨੂੰ ਸਰਾਲੀ ਮੰਡਾਂ ਬਦਲਵੀ ਥਾਂ ’ਤੇ ਜ਼ਮੀਨ ਦੇਣ ਦਾ ਝਾਂਸਾ ਕੇ ਦਿੱਤੇ ਹੋਏ 13 ਲੱਖ ਰੁਪਏ ਲੈ ਲਏ ਜਿਹੜੇ ਉਹ ਦੇਣ ਤੋਂ ਅੱਜ ਤੱਕ ਆਨਕਾਨੀ ਕਰਦੇ ਆ ਰਹੇ ਸਨ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਦੀ ਜਾਇਦਾਦ ਹੜੱਪਣ ਦੀਆਂ ਵੀ ਧਮਕੀਆਂ ਦੇ ਰਹੇ ਸਨ ਜਿਸ ਕਰਕੇ ਉਹ ਪ੍ਰੇਸ਼ਾਨ ਸੀ| ਉਸ ਨੇ ਖ਼ੁਦਕੁਸ਼ੀ ਨੋਟ ਵਿੱਚ ਇਸ ਲਈ ਬੌਬੀ, ਕੁਲਦੀਪ ਸਿੰਘ, ਸੱਤਾ, ਨਿਸ਼ਾਨ, ਜੱਗਾ ਤੇ ਉਸ ਦੇ ਲੜਕੇ ਅਮਨਦੀਪ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ| ਚੋਹਲਾ ਸਾਹਿਬ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ ਦੀ 108, 61, 35 (2) ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਚੱਲ ਰਹੇ ਹਨ| ਲਾਸ਼ ਦਾ ਪੋਸਟਮਾਰਟਮ ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ|