ਚੋਰੀ ਦੇ ਮੋਟਰਸਾਈਕਲ ਸਣੇ ਮੁਲਜ਼ਮ ਕਾਬੂ
07:03 AM Apr 27, 2025 IST
ਪੱਤਰ ਪ੍ਰੇਰਕ
ਰਾਏਕੋਟ, 26 ਅਪਰੈਲ
ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਪਿੰਡ ਜੌਹਲਾਂ ਵਾਸੀ ਜਸਵਿੰਦਰ ਸਿੰਘ ਉਰਫ਼ ਜੱਸਾ ਪੁੱਤਰ ਸਤਪਾਲ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਕੁਲਦੀਪ ਸਿੰਘ ਅਨੁਸਾਰ ਪਿੰਡ ਗੋਂਦਵਾਲ ਵਾਸੀ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ 17 ਅਪਰੈਲ ਨੂੰ ਆਪਣਾ ਮੋਟਰਸਾਈਕਲ ਪੀ.ਬੀ 13ਏਯੂ 8964 ਕੁਤਬਾ ਗੇਟ ਰਾਏਕੋਟ ਲਾਗੇ ਗਲੀ ਨੰਬਰ 2 ਵਿੱਚ ਖੜ੍ਹਾ ਕਰ ਕੇ ਕੰਮ ’ਤੇ ਗਿਆ ਸੀ। ਪਰ ਵਾਪਸ ਆ ਕੇ ਦੇਖਿਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ। ਜਾਂਚ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਹਰਦੀਪ ਸਿੰਘ ਆਪਣੇ ਮੋਟਰਸਾਈਕਲ ਦੀ ਭਾਲ ਕਰਦਾ ਰਿਹਾ ਅਤੇ ਹੁਣ ਉਸ ਨੂੰ ਪਤਾ ਲੱਗਾ ਕਿ ਮੋਟਰਸਾਈਕਲ ਜੌਹਲਾਂ ਵਾਸੀ ਜਸਵਿੰਦਰ ਸਿੰਘ ਉਰਫ਼ ਜੱਸਾ ਨੇ ਚੋਰੀ ਕੀਤਾ ਸੀ। ਹਰਦੀਪ ਸਿੰਘ ਦੀ ਸ਼ਿਕਾਇਤ ਉਪਰ ਰਾਏਕੋਟ ਸ਼ਹਿਰੀ ਪੁਲੀਸ ਨੇ ਕੇਸ ਦਰਜ ਕਰ ਕੇ ਮੋਟਰਸਾਈਕਲ ਸਮੇਤ ਜਸਵਿੰਦਰ ਸਿੰਘ ਨੂੰ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।
Advertisement
Advertisement