ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਲੋਕ ਪ੍ਰੇਸ਼ਾਨ
04:52 AM Mar 25, 2025 IST
ਪੱਤਰ ਪ੍ਰੇਰਕ
Advertisement
ਮੁੱਲਾਂਪੁਰ ਗਰੀਬਦਾਸ, 24 ਮਾਰਚ
ਮੁੱਲਾਂਪੁਰ ਗਰੀਬਦਾਸ ਵਿਚ ਦੁਕਾਨਾਂ ਅਤੇ ਘਰਾਂ ਵਿੱਚ ਹੋ ਰਹੀਆਂ ਚੋਰੀਆਂ ਕਾਰਨ ਲੋਕ ਪ੍ਰੇਸ਼ਾਨ ਹਨ। ਕਰਿਆਨੇ ਦੀ ਦੁਕਾਨ ਕਰਨ ਵਾਲੇ ਸੁਰੇਸ਼ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਇੱਕ ਉਪਰਾ ਗਾਹਕ ਆਇਆ ਜਿਸ ਨੇ ਤੇਲ ਦੀ ਵੱਡੀ ਪੀਪੀ ਲੈਣ ਲਈ ਕਿਹਾ, ਜਿੰਨੇ ਨੂੰ ਦੁਕਾਨਦਾਰ ਅੰਦਰੋਂ ਪੀਪੀ ਲੈ ਕੇ ਆਇਆ ਤਾਂ ਅਣਪਛਾਤਾ ਗਾਹਕ ਉਸ ਦੇ ਗੱਲੇ ਵਿੱਚੋਂ ਨਗਦੀ ਚੁੱਕ ਕੇ ਭੱਜ ਗਿਆ, ਦੁਕਾਨਦਾਰ ਅਨੁਸਾਰ ਗੱਲੇ ਵਿੱਚ ਕਰੀਬ ਛੇ-ਸੱਤ ਹਜ਼ਾਰ ਰੁਪਏ ਦੀ ਨਗਦੀ ਸੀ। ਵਿਵੇਕ ਕੁਮਾਰ ਅਤੇ ਮਾੜੂ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚੋਂ ਕਿਸੇ ਨੇ ਗੈਸ ਵਾਲੇ ਸਿਲੰਡਰ ਚੋਰੀ ਕਰ ਲਏ ਹਨ। ਇਸ ਸਬੰਧੀ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਿਆ।
Advertisement
Advertisement