ਚੋਮੋਂ ਸਕੂਲ ’ਚ ਖਾਲਸਾ ਸਾਜਨਾ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਮਲੌਦ, 12 ਅਪਰੈਲ
ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਵਿੱਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ, ਵਿਸਾਖੀ ਤੇ ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਮੁੱਖ ਰੱਖਦਿਆ ਸਕੂਲ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵਿਦਿਆਰਥੀਆਂ ਦੇ ਜਥੇ ਵਿੱਚ ਅਰਸ਼ਜੋਤ ਕੌਰ, ਜੁਗਰਾਜ ਸਿੰਘ, ਜੈਸਮੀਨ ਕੌਰ, ਮਨਜੋਤ ਸਿੰਘ ਵੱਲੋਂ ਕੀਰਤਨ ਵਿਖਿਆਨ ਕੀਤਾ ਗਿਆ। ਅੱਠਵੀਂ ਜਮਾਤ ਦੇ ਆਏ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਆਈਆਂ ਜਸਮਨਪ੍ਰੀਤ ਕੌਰ ਤੇ ਸੁਖਦੀਪ ਕੌਰ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਕਿਹਾ ਕਿ ਸਕੂਲ ਦੇ ਸੈਸ਼ਨ ਦੀ ਸ਼ੁਰੂਆਤ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰੇ ਲਿਆ ਗਿਆ ਹੈ ਤਾਂ ਜੋ ਵਿਦਿਅਕ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ। ਗੁਰਦੁਆਰਾ ਸਾਹਿਬ ਚੋਮੋਂ ਦੇ ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਵੱਲੋਂ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਮਾਲਵਾ ਵੈੱਲਫੇਅਰ ਸੋਸ਼ਲ ਕਲੱਬ ਦੇ ਅਤੇ ਨੈਣਾਂ ਦੇਵੀ ਜਾਗਰਣ ਕਮੇਟੀ ਦੇ ਮੈਂਬਰ ਇੰਜਨੀਅਰ ਹਰਮਿੰਦਰ ਸਿੰਘ ਸਹਾਰਨ ਮਾਜਰਾ, ਡਾ. ਕਰਨੈਲ ਸਿੰਘ ਕਾਲੀਆ, ਬਲਵੰਤ ਰਾਮ ਪੱਪੂ, ਸੁਖਵਿੰਦਰ ਸਿੰਘ ਦੌਲਤਪੁਰ, ਮਾਸਟਰ ਕਾਕਾ, ਪ੍ਰਧਾਨ ਕੁਲਦੀਪ ਸਿੰਘ, ਸੰਜੀਵ ਵਰਮਾ ਨੇ ਸਮੂਲੀਅਤ ਕੀਤੀ। ਇਸ ਮੌਕੇ ਅਧਿਆਪਕ ਕਰਮਦੀਪ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ਬਨਮ, ਕਿਰਨਜੀਤ ਕੌਰ, ਸਿੰਦਰਪਾਲ ਕੌਰ, ਰਣਜੀਤ ਕੌਰ, ਰੀਨਾ, ਨਰਗਿਸ, ਵੈਸ਼ਨਵੀ, ਮਨਜੀਤ ਕੌਰ, ਚਮਨਦੀਪ ਕੌਰ, ਰਮਨਦੀਪ ਕੌਰ, ਰਾਣੋ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੌਰ, ਗੁਰਜੀਤ ਕੌਰ, ਪ੍ਰੇਰਨਾ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਤਰਲੋਚਨ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਹਾਜ਼ਰ ਸਨ।