ਚਿੱਟਾ ਤਸਕਰੀ: ਬਰਖ਼ਾਸਤ ਮਹਿਲਾ ਕਾਂਸਟੇਬਲ ਨੂੰ ਜ਼ਮਾਨਤ ਮਿਲੀ
05:14 AM May 02, 2025 IST
ਪੱਤਰ ਪ੍ਰੇਰਕ
ਬਠਿੰਡਾ, 1 ਮਈ
ਇੱਥੇ ਹੈਰੋਇਨ ਅਤੇ ਕਾਲੀ ਥਾਰ ਸਮੇਤ ਗ੍ਰਿਫ਼ਤਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਸ ਨੂੰ 50,000 ਰੁਪਏ ਦੇ ਜ਼ਮਾਨਤੀ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਹੈ। ਪੁਲੀਸ ਨੇ ਉਸ ਨੂੰ 2 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਵੇਰਵਿਆਂ ਮੁਤਾਬਿਕ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਪੁਲੀਸ ਨੇ ਪਹਿਲਾਂ ਦੋ ਦਿਨਾ ਅਤੇ ਫਿਰ ਤਿੰਨ ਦਿਨਾ ਰਿਮਾਂਡ ਲਿਆ ਸੀ ਪਰ ਰਿਮਾਂਡ ਦੌਰਾਨ ਕੀਤੀ ਪੁੱਛ ਪੜਤਾਲ ਵਿਚ ਪੁਲੀਸ ਨੂੰ ਕੋਈ ਵਾਧੂ ਸਬੂਤ ਨਹੀਂ ਮਿਲਿਆ। ਅਮਨਦੀਪ ਕੌਰ ਲਗਪਗ ਮਹੀਨਾ ਜੇਲ੍ਹ ਵਿੱਚ ਰਹੀ। ਅਮਨਦੀਪ ਕੌਰ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਬਠਿੰਡਾ ਅਦਾਲਤ ਵਿੱਚੋਂ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਕਿਹਾ ਪੁਲੀਸ ਹਾਲੇ ਤੱਕ ਉਸ ਖਿਲਾਫ਼ ਚਲਾਨ ਵੀ ਪੇਸ਼ ਨਹੀਂ ਕਰ ਸਕੀ।
Advertisement
Advertisement