ਘੋੜੇਨੱਬ ਸਕੂਲ ’ਚ ਸਾਲਾਨਾ ਸਮਾਗਮ
05:23 AM Apr 01, 2025 IST
ਲਹਿਰਾਗਾਗਾ: ਸਰਕਾਰੀ ਪ੍ਰਾਇਮਰੀ/ਹਾਈ ਸਕੂਲ ਘੋੜੇਨੱਬ ਵਿਖੇ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਵੀ ਐਲਾਨਿਆ ਗਿਆ। ਪਿੰਡ ਵਾਸੀਆਂ ਨੇ ਵਿਦਿਆਰਥੀਆਂ ਲਈ ਸਕੂਲ ਵੈਨ ਖਰੀਦਣ ਵਾਸਤੇ ਤਕਰੀਬਨ ਸਵਾ ਦੋ ਲੱਖ ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ ਲਖਵੀਰ ਸਿੰਘ ਸਰਪੰਚ, ਬੂਟਾ ਸਿੰਘ, ਗੁਰਸੇਵਕ ਸਿੰਘ ਸੂਬੇਦਾਰ, ਗੁਰਮੇਲ ਸਿੰਘ ਇੰਸਪੈਕਟਰ, ਬਿੱਲਾ ਪੰਡਤ, ਗੁਰਪਿਆਰ ਸਿੰਘ, ਪਰਮਿੰਦਰ ਸਿੰਘ, ਕੁਲਵੀਰ ਨੰਬਰਦਾਰ, ਭਗਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰਬੰਧਕ ਰਾਮ ਕੁਮਾਰ (ਰਾਮਾ), ਸਰਬਜੀਤ ਸਿੰਘ, ਡਿੰਪਲ ਰਾਣੀ, ਇੰਦਰਜੀਤ, ਜਸਪ੍ਰੀਤ, ਦੀਪਤੀ, ਰਜਨੀ, ਮਨਪ੍ਰੀਤ, ਅਜੈਬ ਸਿੰਘ, ਤਰੁਣ ਕੁਮਾਰ, ਰਜਨੀ ਬਾਲਾ, ਅਨੀਤਾ, ਗੁਰਨੀਤ, ਵੀਰਪਾਲ, ਰਿੰਪੀ, ਗਗਨ, ਚਮਕੌਰ ਸਿੰਘ ਤੇ ਰਾਧਿਕਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement