ਘਰੇ ਪੋਸਤ ਬੀਜਣ ਦੇ ਦੋਸ਼ ਹੇਠ ਕਾਬੂ
07:15 AM Mar 29, 2025 IST
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 28 ਮਾਰਚ
ਪੁਲੀਸ ਨੇ ਨੇੜਲੇ ਪਿੰਡ ਗੁੜੇ ਦੇ ਰਹਿਣ ਵਾਲੇ ਵਿਅਕਤੀ ਨੂੰ ਘਰ ਵਿੱਚ ਖਾਲੀ ਥਾਂ ’ਤੇ ਪੋਸਤ ਲਾਉਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮ ਦੇ ਘਰੋਂ ਦਸ ਕਿੱਲੋ ਦੇ ਕਰੀਬ ਵਜ਼ਨ ਦੇ ਕੁੱਲ 297 ਬੂਟੇ ਪੋਸਤ ਦੇ ਬਰਾਮਦ ਹੋਏ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਗਸ਼ਤ ’ਤੇ ਸੀ ਥਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਉਰਫ ਤੋਤੀ ਵਾਸੀ ਗੁੜੇ ਨੇ ਆਪਣੇ ਘਰ ਵਿੱਚ ਹੀ ਖਾਲੀ ਥਾਂ ਵਿੱਚ ਭਾਰੀ ਮਾਤਰਾ ਵਿੱਚ ਪੋਸਤ ਦੇ ਬੂਟੇ ਲਾਏ ਹੋਏ ਹਨ। ਇਸ 'ਤੇ ਪੁਲੀਸ ਪਾਰਟੀ ਨੇ ਤੋਤੀ ਦੇ ਘਰ ਛਾਪਾ ਮਾਰਿਆ ਤਾਂ 9 ਕਿਲੋ 640 ਗ੍ਰਾਮ ਵਜ਼ਨ ਦੇ ਕੁੱਲ 297 ਬੂਟੇ ਪੋਸਤ ਦੇ ਬਰਾਮਦ ਹੋਏ। ਥਾਣਾ ਦਾਖਾ ਵਿਖੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
Advertisement
Advertisement